ਅਮਰੀਕਾ: ਟਰੇਨ ਦੀ ਲਪੇਟ ''ਚ ਆਉਣ ਕਾਰਨ ਪੈਦਲਯਾਤਰੀ ਦੀ ਮੌਤ

Monday, Apr 10, 2023 - 03:05 PM (IST)

ਅਮਰੀਕਾ: ਟਰੇਨ ਦੀ ਲਪੇਟ ''ਚ ਆਉਣ ਕਾਰਨ ਪੈਦਲਯਾਤਰੀ ਦੀ ਮੌਤ

ਡੇਨਵਰ (ਬਿਊਰੋ)- ਅਮਰੀਕਾ ਦੇ ਡੇਨਵਰ 'ਚ ਐਤਵਾਰ ਨੂੰ ਟਰੇਨ ਦੀ ਲਪੇਟ 'ਚ ਆਉਣ ਨਾਲ ਪੈਦਲ ਯਾਤਰੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਹ ਜਾਣਕਾਰੀ ਡੇਨਵਰ ਪੁਲਸ ਵਿਭਾਗ ਨੇ ਦਿੱਤੀ ਹੈ। ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਪੁਲਸ ਮੌਤ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕੋਈ ਅਪਰਾਧਿਕ ਮਾਮਲਾ ਹੈ ਜਾ ਨਹੀਂ।

ਇਹ ਵੀ ਪੜ੍ਹੋ-  ਘਪਲਿਆਂ ਤੋਂ ਦੁਖੀ ਪੰਜਾਬ ਜੰਗਲਾਤ ਵਿਭਾਗ ਪੰਚਾਇਤਾਂ ਤੋਂ ਖ਼ਰੀਦੇਗਾ ਜ਼ਮੀਨ

ਵਿਭਾਗ ਨੇ ਜਾਂਚ ਪੂਰੀ ਹੋਣ ਤੱਕ ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਘਟਨਾ ਡੇਨਵਰ ਸ਼ਹਿਰ ਦੇ ਉੱਤਰ-ਪੂਰਬੀ ਖੇਤਰ 'ਚ ਵਾਪਰੀ ਹੈ, ਜਿਸ ਤੋਂ ਬਾਅਦ ਲੋਕਲ ਟਰੇਨਾਂ 'ਚ ਦੇਰੀ ਹੋ ਰਹੀ ਹੈ।

ਇਹ ਵੀ ਪੜ੍ਹੋ- ਤਰਨਤਾਰਨ ਤਾਇਨਾਤ ਥਾਣੇਦਾਰ ਨੇ ਖ਼ੁਦ ਨੂੰ ਗੋਲ਼ੀ ਮਾਰ ਰਚਿਆ ਡਰਾਮਾ, ਸੱਚਾਈ ਜਾਣ ਸਭ ਦੇ ਉੱਡੇ ਹੋਸ਼

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News