ਅਮਰੀਕਾ : ਸੀਨੀਅਰ ਗੇਮਾਂ ''ਚ ਡਾ. ਦਰਸ਼ਨ ਸਿੰਘ ਭੁੱਲਰ ਨੇ ਜਿੱਤਿਆ ਗੋਲਡ ਮੈਡਲ

10/02/2023 12:53:39 PM

ਜਾਰਜੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਵਾਰਨਰ ਰੌਬਿਨਸ ਜਾਰਜੀਆ (ਸਤੰਬਰ 09-23-2023) ਵਿਖੇ ਜਾਰਜੀਆ ਗੋਲਡਨ ਓਲੰਪਿਕ ਸੀਨੀਅਰ ਖੇਡਾਂ ਹੋਈਆਂ। ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਸੈਂਕੜੇ ਸੀਨੀਅਰ ਖਿਡਾਰੀ ਪਹੁੰਚੇ ਹੋਏ ਸਨ। ਇਹਨਾਂ ਖੇਡਾਂ ਵਿੱਚ ਜਾਰਜੀਆ ਨਿਵਾਸੀ ਪੰਜਾਬੀ ਸੀਨੀਅਰ ਖਿਡਾਰੀ ਦਰਸ਼ਨ ਸਿੰਘ ਭੁੱਲਰ ਨੇ ਵੀ ਕਿਸਮਤ ਅਜ਼ਮਾਈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਪੜ੍ਹਨ ਦੇ ਚਾਹਵਾਨ ਪੰਜਾਬੀਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਇਹ ਐਲਾਨ

ਭੁੱਲਰ ਨੇ 65-69 ਸਾਲ ਉਮਰ ਵਰਗ ਵਿੱਚ 50 ਮੀਟਰ ਦੌੜ ਵਿੱਚ ਗੋਲਡ ਮੈਡਲ, 200 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਅਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਭੁੱਲਰ ਪੰਜਾਬ ਤੋਂ ਸੰਗਰੂਰ ਏਰੀਏ ਨਾਲ ਸਬੰਧਤ ਹਨ ਅਤੇ ਸੇਵਾ ਮੁਕਤ ਪ੍ਰਿੰਸੀਪਲ ਪੀ. ਐਚ. ਡੀ. ਹਨ। ਡਾ. ਭੁੱਲਰ ਨੇ 2018 ਵਿੱਚ ਵੀ ਸੀਨੀਅਰ ਗੇਮਾਂ ਵਿੱਚ ਹਿੱਸਾ ਲੈਂਦਿਆਂ ਮੈਡਲ ਜਿੱਤਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News