ਮਸ਼ਹੂਰ ਵਿਗਿਆਨੀ ਆਈਨਸਟਾਈਨ ਦੀ ''ਪੰਸਦੀਦਾ ਗੇਮ'' ਦੀ ਹੋਵੇਗੀ ਨੀਲਾਮੀ

02/19/2020 1:42:18 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਮਸ਼ਹੂਰ ਭੌਤਿਕੀ ਵਿਗਿਆਨੀ ਐਲਬਰਟ ਆਈਨਸਟਾਈਨ ਦੇ ਪੰਸਦੀਦਾ ਖਿਡੌਣੋ 'ਮੋਜੇਕ ਪਰਲ ਗੇਮ' ਦੀ ਅਗਲੇ ਮਹੀਨੇ ਨੀਲਾਮੀ ਹੋਵੇਗੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਗੇਮ 42.92 ਲੱਖ ਰੁਪਏ (60 ਹਜ਼ਾਰ ਡਾਲਰ) ਵਿਚ ਵਿਕ ਸਕਦੀ ਹੈ। ਇਸ ਜਰਮਨ ਗੇਮ ਵਿਚ 520 ਰੰਗੀਨ ਮੋਤੀ ਜਾਂ ਛੋਟੀਆਂ ਗੇਂਦਾਂ ਹੁੰਦੀਆਂ ਹਨ ਜਿਹਨਾਂ ਨੂੰ ਪੈਟਰਨ ਬਣਾਉਣ ਲਈ ਪੰਚ-ਹੋਲ ਫਰੇਮ ਵਿਚ ਰੱਖਿਆ ਜਾਂਦਾ ਹੈ। ਵਿਕਰੇਤਾ ਬੋਨਹਮਸ ਨਿਊਯਾਰਕ ਨੇ ਦੱਸਿਆ ਕਿ ਆਈਨਸਟਾਈਨ ਦੀ ਇਹ ਦੁਰਲੱਭ ਗੇਮ ਸੰਗ੍ਰਹਿ ਯੋਗ ਹੈ ਅਤੇ ਨੌਜਵਾਨਾਂ ਲਈ ਸਿੱਖਣ ਦਾ ਬਿਹਤਰੀਨ ਟੂਲ ਹੈ। 

ਇਹ ਅਕਾਰ ਵਿਚ 7.3 ਮੀਟਰ ਲੰਬੀ ਅਤੇ 1.5 ਮੀਟਰ ਚੌੜੀ ਹੈ। ਇਸ ਨੂੰ 1870 ਦਾ ਦੱਸਿਆ ਜਾ ਰਿਹਾ ਹੈ। ਇਸ ਦੀ ਵਿਕਰੀ 6 ਮਾਰਚ ਨੂੰ ਹੋਵੇਗੀ। ਆਕਸ਼ਨ ਵੈਬਸਾਈਟ ਦੇ ਮੁਤਾਬਕ ਇਸ ਗੇਮ ਨੂੰ ਆਈਨਸਟਾਈਨ ਨੇ ਆਪਣੇ ਕੋਲ ਪੂਰੀ ਜ਼ਿੰਦਗੀ ਰੱਖਿਆ।ਇਸ ਗੇਮ ਦਾ ਉਹਨਾਂ ਦੇ ਸ਼ੁਰੂਆਤੀ ਵਿਕਾਸ ਵਿਚ ਖਾਸ ਯੋਗਦਾਨ ਰਿਹਾ। ਉਹਨਾਂ ਦੀ ਭੈਣ ਮੇਜਾ ਐਪਸਟੀਨ ਨੇ ਦੱਸਿਆ ਕਿ ਐਲਬਰਟ ਨੇ ਬਚਪਨ ਵਿਚ ਜਿਹੜੀਆਂ ਵੀ ਗੇਮਾਂ ਖੇਡੀਆਂ ਉਹ ਉਹਨਾਂ ਦੀ ਸਮੱਰਥਾ ਬਾਰੇ ਦੱਸਦੀਆਂ ਹਨ। ਇਹਨਾਂ ਵਿਚ ਜ਼ਿਆਦਾਤਰ ਪਹੇਲੀਆਂ (puzzles), ਬਿਲਡਿੰਗ ਬਲਾਕਸ ਆਦਿ ਸ਼ਾਮਲ ਸਨ। 

ਮੀਡੀਆ ਰਿਪੋਰਟਾਂ ਮੁਤਾਬਕ ਇਸ ਗੇਮ ਨੂੰ 18 ਅਪ੍ਰੈਲ, 1955 ਨੂੰ ਉਹਨਾਂ ਦੀ ਮੌਤ ਦੇ ਸਮੇਂ ਇਕ ਦੋਸਤ ਨੂੰ ਤੋਹਫੇ ਵਿਚ ਦਿੱਤਾ ਗਿਆ ਸੀ। ਜੂਨ ਵਿਚ 13 ਹਜ਼ਾਰ ਡਾਲਰ ਵਿਚ ਉਸ ਨੂੰ ਵੇਚ ਦਿੱਤਾ ਗਿਆ। ਇਸ ਤੋਂ ਪਹਿਲਾਂ ਇਹ ਗੇਮ ਟੋਕੀਓ ਦੇ ਮਿਤਸੁਓ ਆਇਡਾ ਮਿਊਜ਼ੀਅਮ ਵਿਚ 2005 ਤੋਂ 2006 ਤੱਕ ਇਕ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤੀ ਗਈ ਸੀ। 
ਜਾਣੋ ਆਈਨਸਟਾਈਨ ਦੇ ਬਾਰੇ 'ਚ 

ਐਲਬਰਟ ਆਈਨਸਟਾਈਨ ਦੁਨੀਆ ਦੇ ਮਹਾਨ ਅਤੇ ਸਭ ਤੋਂ ਜ਼ਿਆਦਾ ਮਸ਼ਹੂਰ ਵਿਗਿਆਨੀਆਂ ਵਿਚੋ ਇਕ ਹਨ। ਉਹਨਾਂ ਦਾ ਜਨਮ 14 ਮਾਰਚ, 1879 ਨੂੰ ਜਰਮਨੀ ਵਿਚ ਹੋਇਆ।ਉਹਨਾਂ ਨੂੰ ਬਚਪਨ ਵਿਚ ਗੇਮਾਂ ਖੇਡਣ ਅਤੇ ਸੰਗੀਤ ਸੁਣਨ ਦਾ ਸ਼ੌਂਕ ਸੀ। 1916 ਵਿਚ ਆਈਨਸਟਾਈਨ ਦੀ ਕਿਤਾਬ ਜਨਰਲ ਥਿਓਰੀ ਆਫ ਰਿਲੇਟਿਵਲੀ ਦਾ ਪ੍ਰਕਾਸ਼ਨ ਹੋਇਆ। ਸਿਰਫ 26 ਸਾਲ ਦੀ ਉਮਰ ਵਿਚ ਆਈਨਸਟਾਈਨ ਨੇ ਰਿਲੈਟਿਵਿਟੀ 'ਤੇ ਕੁਝ ਮਸ਼ਹੂਰ ਰਿਸਰਚ ਪੇਪਰ ਲਿਖੇ। ਆਈਨਸਟਾਈਨ ਨੇ ਟੀਨੇਜ ਵਿਚ ਹੀ ਇਕ ਖੋਜੀ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਭੌਤਿੀਕ ਵਿਚ ਚੰਗੇ ਕੰਮ ਲਈ ਆਈਨਸਟਾਈਨ ਨੂੰ 1921 ਵਿਚ ਨੋਬਲ ਪੁਰਸਕਾਰ ਮਿਲਿਆ, ਉਸ ਸਮੇਂ ਆਈਨਸਟਾਈਨ ਦੀ ਉਮਰ ਸਿਰਫ 42 ਸਾਲ ਸੀ। 


Vandana

Content Editor

Related News