ਏਰੀਜ਼ੋਨਾ ਪੁਲਸ ਨੇ 12 ਮਿਲੀਅਨ ਦੀ ਡਰੱਗ ਕੀਤੀ ਬਰਾਮਦ, 2 ਲੋਕ ਗ੍ਰਿਫਤਾਰ

Wednesday, Feb 26, 2020 - 01:07 PM (IST)

ਏਰੀਜ਼ੋਨਾ ਪੁਲਸ ਨੇ 12 ਮਿਲੀਅਨ ਦੀ ਡਰੱਗ ਕੀਤੀ ਬਰਾਮਦ, 2 ਲੋਕ ਗ੍ਰਿਫਤਾਰ

ਨਿਊਯਾਰਕ/ਏਰੀਜ਼ੋਨਾ (ਰਾਜ ਗੋਗਨਾ): ਬੀਤੇ ਦਿਨੀਂ ਅਮਰੀਕਾ ਦੇ ਸੂਬੇ ਏਰੀਜ਼ੋਨਾ ਦੀ ਟਾਸਕ ਫੋਰਸ ਨੇ ਏਰੀਜ਼ੋਨਾ ਦੇ ਸਿਟੀ ਕਿੰਗਮੈਨ ਨੇੜੇ ਇੰਟਰਸਟੇਟ ਰੂਟ 1-40 ਉੱਤੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਸੈਂਕੜੇ ਪੌਂਡ ਨਾਜਾਇਜ਼ ਨਸ਼ਿਆਂ ਦੀ ਖੇਪ ਫੜ੍ਹੀ।ਬੁੱਲਹੈਡ ਸਿਟੀ ਪੁਲਿਸ ਵਿਭਾਗ ਵੱਲੋਂ ਅਮਰੀਕੀ ਮੀਡੀਆ 'ਤੇ ਖ਼ਬਰ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਰੋਜ਼ ਨਸ਼ਿਆਂ ਦੀ ਇੰਨੀ ਵੱਡੀ ਖੇਪ ਲੰਘੀ 20 ਫਰਵਰੀ ਨੂੰ ਸਿਟੀ ਕਿੰਗਮੈਨ, ਏਰੀਜੌ਼ਨਾ ਦੇ ਪੱਛਮ ਵਿੱਚ 33 ਮੀਲ ਦੀ ਮਾਰਕ 'ਤੇ ਇੰਟਰਸਟੇਟ ਰੂਟ 40' ਤੇ ਬਣਾਈ ਯੋਜਨਾ ਸੀ।

ਤਕਰੀਬਨ ਸ਼ਾਮ ਦੇ 6:30 ਵਜੇ ਟਾਸਕ ਫੋਰਸ ਨੇ “ਮੋਹਾਵੇ ਏਰੀਆ ਦੇ ਜਨਰਲ ਨਾਰਕੋਟਿਕਸ ਇਨਫੋਰਸਮੈਂਟ ਟੀਮ” (ਐਮ.ਏ.ਜੀ.ਐਨ.ਈ.ਟੀ.) ਦੇ ਅਧਿਕਾਰੀਆਂ ਨੇ ਆਈ-40 ਰੂਟ 'ਤੇ ਇਕ ਅਰਧ ਟਰੱਕ ਨੂੰ ਰੋਕ ਲਿਆ। ਡਰੱਗ ਨੂੰ ਸੁੰਘਣ ਵਾਲੇ ਇਕ ਕੁੱਤੇ ਦੀ ਸਹਾਇਤਾ ਨਾਲ ਅਧਿਕਾਰੀਆਂ ਨੇ ਲਗਭਗ 168 ਕਿਲੋਗ੍ਰਾਮ ਕੋਕੀਨ ਅਤੇ 220 ਪੌਂਡ ਮਿਥ. ਨਸ਼ਿਆਂ ਦੀ ਖੇਪ ਫੜ੍ਹੀ। ਮਾਰਕੀਟ ਦੇ ਅਨੁਮਾਨ ਮੁਤਾਬਕ ਇਸ ਡਰੱਗ ਦੀ ਕੀਮਤ ਲੱਗਭਗ   12.7 ਮਿਲੀਅਨ ਦੇ ਕਰੀਬ ਬਣਦੀ ਹੈ। ਇਸ ਮਾਮਲੇ ਵਿਚ  ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
 


author

Vandana

Content Editor

Related News