ਅਮਰੀਕਾ ਨੂੰ ਤੋਹਫੇ ’ਚ ਦਿੱਤੀ ਗਈ 72 ਸਾਲਾ ‘ਅੰਬਿਕਾ’ ਨੂੰ ਹਮੇਸ਼ਾ ਲਈ ਮਿਲੀ ਦਰਦ ਤੋਂ ਮੁਕਤੀ

03/29/2020 7:12:07 PM

ਵਾਸ਼ਿੰਗਟਨ- ਭਾਰਤ ਦੇ ਬੱਚਿਆਂ ਵਲੋਂ 1961 ’ਚ ਅਮਰੀਕਾ ਨੂੰ ਤੋਹਫੇ ’ਚ ਦਿੱਤੀ ਗਈ 72 ਸਾਲਾ ਹਥਨੀ ਅੰਬਿਕਾ ਹੱਡੀਆਂ ਦੀ ਬੀਮਾਰੀ ਤੋਂ ਬਹੁਤ ਪਰੇਸ਼ਾਨ ਸੀ ਅਤੇ ਠੀਕ ਹੋਣ ਦੀ ਕੋਈ ਉਮੀਦ ਨਾ ਬਚਣ ’ਤੇ ਇਥੇ ਰਾਸ਼ਟਰੀ ਚਿੜੀਆਘਰ ’ਚ ਪਸ਼ੂ ਡਾਕਟਰਾਂ ਨੇ ਉਸ ਨੂੰ ਹਮੇਸ਼ਾ ਲਈ ਇਸ ਦਰਦ ਤੋਂ ਮੁਕਤੀ ਦੇ ਦਿੱਤੀ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉੱਤਰੀ ਅਮਰੀਕਾ ’ਚ ਤੀਜੀ ਸਭ ਤੋਂ ਜ਼ਿਆਦਾ ਉਮਰ ਵਾਲੀ ਏਸ਼ੀਆਈ ਹਥਨੀ ਅੰਬਿਕਾ ਨੂੰ ਸਿਮਥਸੋਨੀਅਨ ਨੈਸ਼ਨਲ ਚਿੜੀਆਘਰ ਅਤੇ ਕੰਜ਼ਰਵੇਸ਼ਨ ਬਾਇਆਲੋਜੀ ਇੰਸਟੀਚਿਊਟ ਦੇ ਸਟੀਵਨ ਮੋਨਫੋਰਟ ਨੇ ਦੱਸਿਆ, ‘‘ਸਾਡੇ ਸੁਰੱਖਿਆ ਭਾਈਚਾਰੇ ’ਚ ਅੰਬਿਕਾ ਬਹੁਤ ਵੱਡੀ ਸੀ।’’ ਚਿੜੀਆਘਰ ਨੇ ਇਕ ਬਿਆਨ ’ਚ ਕਿਹਾ ਕਿ ਉਸ ਦੇ ਏਸ਼ੀਆਈ ਹਾਥੀਆਂ ਦੇ ਝੁੰਡ ਦੀ ਸਭ ਤੋਂ ਜ਼ਿਆਦਾ ਉਮਰ ਦੀ ਮੈਂਬਰ ਅੰਬਿਕਾ ਨੂੰ ਸ਼ੁੱਕਰਵਾਰ ਨੂੰ ਉਚਿੱਤ ਤਰੀਕੇ ਨਾਲ ਮੌਤ ਦਿੱਤੀ ਗਈ। ਹਾਲ ਹੀ ਵਿਚ ਉਸ ਦੀ ਤਬੀਅਤ ਵਿਗੜ ਗਈ ਸੀ ਅਤੇ ਉਸ ’ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਟਵੀਟ ਕੀਤਾ, ‘‘ਭਗਵਾਨ ਭਾਰਤ ਵੱਲੋਂ ਪ੍ਰਿਯ ਤੋਹਫੇ ਅੰਬਿਕਾ ਦੀ ਆਤਮਾ ਨੂੰ ਸ਼ਾਂਤੀ ਦੇਵੇ। ਬਜ਼ੁਰਗ ਏਸ਼ੀਆਈ ਹਥਨੀ ਅੰਬਿਕਾ ਦੀ ਸਿਮਥਸੋਨੀਅਨ ਨੈਸ਼ਨਲ ਚਿੜੀਆਘਰ ’ਚ ਮੌਤ ਹੋ ਗਈ।’’ ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਅੰਬਿਕਾ ਦਾ ਹੱਡੀਆਂ ਦੀ ਬੀਮਾਰੀ ਦੀ ਇਲਾਜ ਚਲ ਰਿਹਾ ਸੀ ਜਿਸ ਦਾ ਪਤਾ ਸਭ ਤੋਂ ਪਹਿਲਾਂ ਉਦੋਂ ਲੱਗਾ ਸੀ ਜਦੋਂ ਉਹ 60 ਸਾਲ ਦੀ ਸੀ। ਪਿਛਲੇ ਹਫਤੇ ਉਸ ਦੀ ਦੇਖਭਾਲ ਕਰਨ ਵਾਲਿਆਂ ਨੇ ਦੇਖਿਆ ਕਿ ਅੰਬਿਕਾ ਦਾ ਸੱਜਾ ਪੈਰ ਮੁੜ ਗਿਆ ਸੀ ਅਤੇ ਉਹ ਖੜ੍ਹੀ ਨਹੀਂ ਹੋ ਸਕਦੀ ਸੀ। ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਉਸ ਨੂੰ ਇਸ ਦਰਦ ਤੋਂ ਹਮੇਸ਼ਾ ਲਈ ਮੁਕਤੀ ਦੇ ਦਿੱਤੀ ਜਾਏ।


Gurdeep Singh

Content Editor

Related News