ਸੁਸ਼ੀਲੀਆ ''ਚ ਮਨਾਇਆ ਗਿਆ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ

Friday, May 16, 2025 - 03:58 PM (IST)

ਸੁਸ਼ੀਲੀਆ ''ਚ ਮਨਾਇਆ ਗਿਆ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਜਨਮ ਦਿਨ

ਰੋਮ (ਇਟਲੀ) ਟੇਕ ਚੰਦ ਜਗਤਪੁਰ- ਗਰੀਬਾਂ ਦੇ ਹਮਦਰਦ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ 134ਵਾਂ ਜਨਮ ਦਿਨ ਸੁਸ਼ੀਲੀਆ ਕਤਾਨੀਆ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਵਿੱਚ ਪ੍ਰਸਿੱਧ ਇੰਟਰਨੈਸ਼ਨਲ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Donald Trump ਦਾ ਪਾਕਿਸਤਾਨ ਪ੍ਰੇਮ! ਆਸਿਮ ਮੁਨੀਰ ਨਾਲ ਕੀਤੀ ਕ੍ਰਿਪਟੋ ਡੀਲ

PunjabKesari

ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਗਾਇਕ ਰੂਪ ਲਾਲ ਧੀਰ ਨੇ ਜਿੱਥੇ ਆਪਣੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਉਸ ਨੇ ਆਪਣੀ ਬੁਲੰਦ ਆਵਾਜ਼ ਦੇ ਵਿੱਚ 'ਜੇ ਭਾਰਤ ਵਿੱਚ ਬਾਬਾ ਸਾਹਿਬ ਮਹਾਨ ਨਾ ਹੁੰਦੇ, ਥਾਂ ਥਾਂ ਭਾਰਤੀ ਨਾਰੀ ਦੇ ਸਨਮਾਨ ਨਾ ਹੁੰਦੇ", ' ਜੈ ਭੀਮ ,ਜੈ ਭਾਰਤ ",'ਰਾਜ ਭਾਗ ਨੂੰ ਸਾਂਭ ਲੈਣਗੇ, ਗੋਹਾ ਚੱਕਣੇ ਹੱਥ ਕੁੜੇ ", 'ਡੀ ਸੀ ਲਗਣੇ ਵਾਲਾ ਨੀ ਪੁੱਤ ਚਮਾਰਾਂ ਦਾ,' ਇੱਕ ਸੰਤ ਰਾਮਾਨੰਦ ਦੂਜੇ ਸਾਹਿਬ ਕਾਸ਼ੀ ਰਾਮ, 'ਰੰਬੀਆਂ ਨਾਲ ਖੱਲਾ ਲਾਉਣ ਦਾ ਅਸੀਂ ਤਜਰਬਾ ਭੁੱਲੇ ਨਾ' ਆਦਿ ਗੀਤਾਂ ਨਾਲ ਹਾਜਰੀ ਭਰੀ। ਕਮੇਟੀ ਵੱਲੋਂ ਜਿੱਥੇ ਵੱਖ-ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਗਾਇਕ ਰੂਪ ਲਾਲ ਧੀਰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਆ ਗਿਆ। ਪ੍ਰਬੰਧ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖਾਣ ਪੀਣ ਦੇ ਵੱਖ-ਵੱਖ ਸਟਾਲ ਵੀ ਲਗਾਏ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News