ਰਾਜਦੂਤ ਰਣਧੀਰ ਕੁਮਾਰ ਜੈਸਵਾਲ ਨੂੰ ਨਿਊਯਾਰਕ ''ਚ ਭਾਰਤ ਦਾ ਕੌਂਸਲ ਜਨਰਲ ਨਿਯੁਕਤ ਕੀਤਾ

Tuesday, Jul 07, 2020 - 08:27 AM (IST)

ਰਾਜਦੂਤ ਰਣਧੀਰ ਕੁਮਾਰ ਜੈਸਵਾਲ ਨੂੰ ਨਿਊਯਾਰਕ ''ਚ ਭਾਰਤ ਦਾ ਕੌਂਸਲ ਜਨਰਲ ਨਿਯੁਕਤ ਕੀਤਾ

ਨਿਊਯਾਰਕ,( ਰਾਜ ਗੋਗਨਾ)- ਬੀਤੇ ਦਿਨ ਨਿਊਯਾਰਕ ਤੋਂ ਸੰਦੀਪ ਚੱਕਰਵਰਤੀ ਕੌਂਸਲਰ ਨੂੰ ਨਵੀਂ ਦਿੱਲੀ ਵਿਖੇ ਤਬਦੀਲ ਹੋਣ ਤੋਂ ਬਾਅਦ ਹੁਣ ਰਣਧੀਰ ਕੁਮਾਰ ਜੈਸਵਾਲ, ਜੋ ਮੌਜੂਦਾ ਸਮੇਂ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਸੰਯੁਕਤ ਸਕੱਤਰ ਅਤੇ ਸਮਾਜਕ ਸਕੱਤਰ ਹਨ, ਨੂੰ ਨਿਊਯਾਰਕ ਵਿਚ ਭਾਰਤ ਦਾ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਤਿੰਨ ਹਫ਼ਤਿਆਂ ਵਿਚ ਇਹ ਅਹੁਦਾ ਸੰਭਾਲਣ ਦੀ ਉਮੀਦ ਹੈ।

1998 ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ, ਜੈਸਵਾਲ ਰਾਸ਼ਟਰਪਤੀ ਭਵਨ ਦੇ ਵਿਦੇਸ਼ੀ ਮਾਮਲਿਆਂ ਦੇ ਦਫਤਰ ਦੀ ਅਗਵਾਈ ਕਰਦੇ ਹਨ ਅਤੇ ਰਾਸ਼ਟਰਪਤੀ ਨੂੰ ਭਾਰਤ ਦੀ ਵਿਦੇਸ਼ ਨੀਤੀ ਬਾਰੇ ਸਲਾਹ ਦਿੰਦੇ ਹਨ। ਇਸ ਤੋਂ ਪਹਿਲਾਂ ਉਹ ਦੱਖਣੀ ਅਫਰੀਕਾ ਦੇ ਜੌਹਾਨਸਬਰਗ ਵਿਚ ਭਾਰਤ ਦੇ ਕੌਂਸਲ ਜਨਰਲ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਬਹੁਤ ਹੀ ਸੁਲਝੇ ਤੇ ਦੂਰ-ਅੰਦਸ਼ੀ ਤੇ ਤਜਰਬੇ ਵਾਲੇ ਵਿਅਕਤੀ ਹਨ, ਜੋ ਅਹਿਮ ਆਹੁਦਿਆਂ  ਤੇ ਮੰਤਰੀਆਂ ਦੇ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ। ਅੱਜ-ਕੱਲ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਰਪਤੀ ਭਵਨ ਵਿਚ ਸਨ, ਜਿੱਥੋਂ ਇਨ੍ਹਾਂ ਦੀ ਚੋਣ ਕਰਕੇ ਨਿਊਯਾਰਕ ਵਿਖੇ ਕੌਂਸਲਰ ਜਨਰਲ ਨਿਯੁਕਤ ਕੀਤਾ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਹੈ।


author

Lalita Mam

Content Editor

Related News