9/11 ਅੱਤਵਾਦੀ ਹਮਲੇ ਦੀ 20ਵੀਂ ਬਰਸੀ ਮੌਕੇ ਰਾਜਦੂਤ ਸੰਧੂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

Sunday, Sep 12, 2021 - 10:54 AM (IST)

9/11 ਅੱਤਵਾਦੀ ਹਮਲੇ ਦੀ 20ਵੀਂ ਬਰਸੀ ਮੌਕੇ ਰਾਜਦੂਤ ਸੰਧੂ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਨਿਊਯਾਰਕ ਵਿਚ 9/11 ਸਮਾਰਕ 'ਤੇ ਅੱਤਵਾਦੀ ਹਮਲੇ ਵਿਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ।ਇਸ ਬਾਰੇ ਵਿਚ ਉਹਨਾਂ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ। ਇਸ ਟਵੀਟ ਦੇ ਨਾਲ ਹੀ ਉਹਨਾਂ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਅਤੇ ਲਿਖਿਆ,''20 ਸਾਲ ਬੀਤ ਗਏ, ਅੱਤਵਾਦ ਦੇ ਜਾਰੀ ਖਤਰਿਆਂ ਦੀ ਇਕ ਭਿਆਨਕ ਯਾਦਗਾਰ 9/11 ਹੈ। ਦੁਨੀਆ ਨੂੰ ਇਸ ਦੇ ਖ਼ਿਲਾਫ਼ ਇਕਜੁੱਟ ਹੋਣਾ ਜ਼ਰੂਰੀ ਹੈ।'' 

PunjabKesari

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਦੀ 20ਵੀਂ ਬਰਸੀ ਮੌਕੇ ਕਿਹਾ ਕਿ ਅਸੀਂ ਦੁਨੀਆ ਭਰ ਵਿਚ ਅੱਤਵਾਦ ਦਾ ਸ਼ਿਕਾਰ ਲੋਕਾਂ ਦੀਆਂ ਲੋੜਾਂ ਅਤੇ ਉਹਨਾਂ ਦੇ ਅਧਿਕਾਰਾਂ ਲਈ ਵਚਨਬੱਧ ਹਨ। ਗੁਤਾਰੇਸ ਨੇ ਕਿਹਾ ਕਿ 20 ਸਾਲ ਪਹਿਲਾਂ ਅੰਤਰਰਾਸ਼ਟਰੀ ਭਾਈਚਾਰੇ ਨੇ ਅੱਤਵਾਦ ਤੋਂ ਬਗੈਰ ਭਵਿੱਖ ਲਈ ਏਕਤਾ ਦੀ ਗੱਲ ਕਹੀ ਸੀ, ਸਾਨੂੰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ। ਉੱਥੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਹੈ ਕਿ 9/11 ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਸੁਤੰਤਰਤਾ ਅਤੇ ਲੋਕਤੰਤਰ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਹਿਲਾਉਣ ਦੀ ਆਪਣੀ ਕੋਸ਼ਿਸ਼ ਵਿਚ ਬੁਰੀ ਤਰ੍ਹਾਂ ਅਸਫਲ ਰਹੇ। 

ਪੜ੍ਹੋ ਇਹ ਅਹਿਮ ਖਬਰ- ਆਡੀਓ ਟੇਪ ਤੋਂ ਹੋਇਆ ਖੁਲਾਸਾ : ਤਾਲਿਬਾਨ ਸਰਕਾਰ ’ਚ ਪਾਕਿ ਨੇ ਹੱਕਾਨੀ ਤੇ ਕਵੇਟਾ ਗਰੁੱਪ ਨੂੰ ਦਿਵਾਈ ਤਰਜੀਹ

ਇਸ ਦੇ ਇਲਾਵਾ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਨੇ 20 ਸਾਲ ਪਹਿਲਾਂ ਹੋਏ ਇਸ ਖੌਫ਼ਨਾਕ ਅੱਤਵਾਦੀ ਹਮਲੇ ਵਿਚ ਮਾਰੇ ਗਏ 3000 ਲੋਕਾਂ ਅਤੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਹਮਲੇ ਦੇ ਬਾਅਦ 2010 ਵਿਚ ਉਹ ਘਟਨਾਸਥਲ ਵਰਲਡ ਟਰੇਡ ਸੈਂਟਰ 'ਤੇ ਗਈ ਸੀ। ਅੱਜ ਉਸ ਦੀ ਯਾਦ ਤਾਜ਼ਾ ਹੋ ਗਈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਵੀ ਹਮਲੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਉਸ ਭਿਆਨਕ ਹਮਲੇ ਦਾ ਦ੍ਰਿਸ਼ ਯਾਦ ਕੀਤਾ ਅਤੇ ਤਿੰਨੇ ਘਟਨਾਸਥਲਾਂ 'ਤੇ ਜਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।


author

Vandana

Content Editor

Related News