ਆਮਰਪਾਲੀ ਅੰਬ, ਪ੍ਰੀਮੀਅਮ ਚੈਰੀ ਅਤੇ ਫ੍ਰੋਜ਼ਨ ‘ਫ੍ਰੈਂਚ ਫ੍ਰਾਈਜ਼’ ਨੂੰ ਮਿਲੇ ਨਵੇਂ ਬਾਜ਼ਾਰ

Tuesday, Aug 18, 2026 - 01:01 PM (IST)

ਆਮਰਪਾਲੀ ਅੰਬ, ਪ੍ਰੀਮੀਅਮ ਚੈਰੀ ਅਤੇ ਫ੍ਰੋਜ਼ਨ ‘ਫ੍ਰੈਂਚ ਫ੍ਰਾਈਜ਼’ ਨੂੰ ਮਿਲੇ ਨਵੇਂ ਬਾਜ਼ਾਰ

ਬਿਜ਼ਨੈੱਸ ਡੈਸਕ - ਵਣਜ ਮੰਤਰਾਲਾ ਨੇ ਜੁਲਾਈ ’ਚ ਕਈ ਨਵੇਂ ਖੇਤੀਬਾੜੀ ਅਤੇ ਪ੍ਰੋਸੈੱਸਡ ਖਾਣ ਵਾਲੇ ਉਤਪਾਦਾਂ ਦੀ ਬਰਾਮਦ ਨੂੰ ਸਰਲ ਬਣਾਇਆ ਹੈ। ਇਨ੍ਹਾਂ ਉਤਪਾਦਾਂ ਨੂੰ ਨਵੇਂ ਵਿਦੇਸ਼ੀ ਬਾਜ਼ਾਰਾਂ ’ਚ ਖਰੀਦਦਾਰ ਮਿਲੇ ਹਨ। ਇਹ ਭਾਰਤ ਦੀ ਬਰਾਮਦ ਉਤਪਾਦਾਂ ਦੀ ਵਧਦੀ ਵਿਭਿੰਨਤਾ ਨੂੰ ਦਰਸਾਉਂਦਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਘਰ 'ਚ ਰੱਖਿਆ ਹੈ ਵਾਧੂ ਸਿਲੰਡਰ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਹੈ...

ਆਮਰਪਾਲੀ ਅੰਬ, ਪ੍ਰੀਮੀਅਮ ਅਰੇਕੋ ਚੈਰੀ, ‘ਫ੍ਰੋਜ਼ਨ ਫ੍ਰੈਂਚ ਫ੍ਰਾਈਜ਼’, ਅਦਰਕ, ਅਨਾਨਾਸ, ਸ਼ਹਿਦ, ‘ਜੀ. ਆਈ. ਟੈਗ’ (ਭੂਗੋਲਿਕ ਸੂਚਕ ਅੰਕ) ਵਾਲੀ ਲਾਕਾਡੌਂਗ ਹਲਦੀ, ਆਲੂ ਬੁਖਾਰਾ, ਪੁਰਬੀ ਆਈਸਕ੍ਰੀਮ, ਨੀਲਮ ਅਤੇ ਤੋਤਾਪੁਰੀ ਅੰਬ ਅਤੇ ਸਵਾਦੀ ਮਖਾਣਿਆਂ ਵਰਗੇ ਉਤਪਾਦਾਂ ਦੀ ਖੇਪ ਸਿੰਗਾਪੁਰ, ਇਰਾਕ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਕੈਨੇਡਾ, ਭੂਟਾਨ ਅਤੇ ਮਾਲਦੀਵ ਵਰਗੇ ਦੇਸ਼ਾਂ ਨੂੰ ਭੇਜੀ ਗਈ। ਇਹ ਪਹਿਲ ਅਜਿਹੇ ਸਮੇਂ ’ਚ ਹੋਈ ਹੈ ਜਦੋਂ ਬਰਾਮਦਕਾਰ ਅਤੇ ਸਰਕਾਰੀ ਏਜੰਸੀਆਂ ਨਵੇਂ ਬਾਜ਼ਾਰ ਤਲਾਸ਼ਣ ਅਤੇ ਰਵਾਇਤੀ ਉਤਪਾਦਾਂ ਤੋਂ ਅੱਗੇ ਵਧ ਕੇ ਮੁੱਲ ਵਾਧੇ ਵਾਲੇ ਅਤੇ ਵਿਸ਼ੇਸ਼ ਭੋਜਨ ਉਤਪਾਦਾਂ ਦੀ ਵਧਦੀ ਗਲੋਬਲ ਮੰਗ ਦਾ ਲਾਭ ਉਠਾਉਣ ਦੇ ਯਤਨ ਕਰ ਰਹੀਆਂ ਹਨ।

ਇਹ ਵੀ ਪੜ੍ਹੋ : 83 ਸਾਲ ਦੇ ਅਮਿਤਾਭ ਬੱਚਨ ਨੇ ਪੱਕੀ ਕੀਤੀ ਡੀਲ, ਬਿਨਾਂ ਕੰਮ ਕੀਤੇ ਕਮਾਉਣਗੇ 33 ਲੱਖ ਪ੍ਰਤੀ ਮਹੀਨਾ

ਵਣਜ ਮੰਤਰਾਲਾ ਅਨੁਸਾਰ, ਝਾਰਖੰਡ ਦੇ ਗੁਮਲਾ ਅਤੇ ਦੇਵਘਰ ਦੇ ਆਮਰਪਾਲੀ ਅੰਬ ਦੁਬਈ ਭੇਜੇ ਗਏ ਹਨ, ਜਦੋਂ ਕਿ ਕਰਨਾਟਕ ਦੇ ਨੀਲਮ ਅਤੇ ਤੋਤਾਪੁਰੀ ਅੰਬ ਦੀ ਬਰਾਮਦ ਮਾਲਦੀਵ ਨੂੰ ਕੀਤੀ ਗਈ ਹੈ। ਉੱਥੇ ਹੀ, ਜੰਮੂ-ਕਸ਼ਮੀਰ ਦੀ ਪ੍ਰੀਮੀਅਮ ਅਰੇਕੋ ਚੈਰੀ ਅਤੇ ਆਲੂ ਬੁਖਾਰਾ ਨੂੰ ਸੰਯੁਕਤ ਅਰਬ ਅਮੀਰਾਤ ਅਤੇ ਸਿੰਗਾਪੁਰ ਭੇਜਿਆ ਗਿਆ। ਉੱਤਰਾਖੰਡ ਦੇ ਕਾਸ਼ੀਪੁਰ ’ਚ ਤਿਆਰ ਕੀਤੇ ਗਏ ਫ੍ਰੋਜ਼ਨ ‘ਫ੍ਰੈਂਚ ਫ੍ਰਾਈਜ਼’ ਦੀ ਖੇਪ ਇਰਾਕ ਭੇਜੀ ਗਈ। ਇਸੇ ਤਰ੍ਹਾਂ, ਮੇਘਾਲਿਆ ਦੇ ਰੀ-ਭੋਈ ਜ਼ਿਲੇ ਤੋਂ ਅਦਰਕ, ਅਨਾਨਾਸ, ਸ਼ਹਿਦ ਅਤੇ ਜੀ. ਆਈ. ਟੈਗ ਵਾਲੀ ਲਾਕਾਡੌਂਗ ਹਲਦੀ ਦੀ ਖੇਪ ਸਿੰਗਾਪੁਰ ਪਹੁੰਚੀ। ਬਿਹਾਰ ਦੇ ਦਰਭੰਗਾ ਦੇ ਮਖਾਣੇ ਨੂੰ ਕੈਨੇਡਾ ’ਚ ਖਰੀਦਦਾਰ ਮਿਲੇ। ਉੱਥੇ ਹੀ, ਆਸਾਮ ਦੀ ਪੁਰਬੀ ਆਈਸਕ੍ਰੀਮ ਦੀ ਬਰਾਮਦ ਭੂਟਾਨ ਨੂੰ ਕੀਤੀ ਗਈ, ਜੋ ਗੁਆਂਢੀ ਦੇਸ਼ਾਂ ਦੇ ਬਾਜ਼ਾਰਾਂ ’ਚ ਪਹੁੰਚ ਬਣਾਉਣ ਵਾਲਾ ਇਕ ਹੋਰ ਪ੍ਰੋਸੈੱਸਡ ਖੁਰਾਕੀ ਉਤਪਾਦ ਬਣ ਗਿਆ ਹੈ।

ਇਹ ਵੀ ਪੜ੍ਹੋ : Credit Card ਤੋਂ ਭਰਦੇ ਹੋ ਕਿਰਾਇਆ...ਤਾਂ ਇਨ੍ਹਾਂ ਗਲਤੀਆਂ ਤੋਂ ਬਚੋ, ਨਹੀਂ ਤਾਂ ਵਧ ਸਕਦਾ ਹੈ ਖ਼ਰਚਾ
ਇਹ ਵੀ ਪੜ੍ਹੋ :  ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਇਹ ਵੀ ਪੜ੍ਹੋ :  ਧੜੰਮ ਡਿੱਗੀ ਚਾਂਦੀ ਤੇ ਸੋਨੇ ਦੀਆਂ ਕੀਮਤਾਂ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਇਹ ਵੀ ਪੜ੍ਹੋ : ਮਸ਼ਹੂਰ ਸੋਸ਼ਲ ਮੀਡੀਆ Influencer ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ 10.74 ਕਰੋੜ ਦੀ ਧੋਖਾਧੜੀ ਦਾ ਦੋਸ਼
ਇਹ ਵੀ ਪੜ੍ਹੋ : Tata ਨੇ ਸਿਰਫ਼ 100 ਰੁਪਏ 'ਚ ਵੇਚ ਦਿੱਤੀ ਆਪਣੀ ਕੰਪਨੀ, ਸਾਬਕਾ CM ਦੀ ਧੀ ਨੇ ਖ਼ਰੀਦੀ ਪੂਰੀ ਹਿੱਸੇਦਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News