ਕੈਨੇਡਾ ''ਚ ਨਿੱਝਰ ਦੀ ਸ਼ਹੀਦੀ ਵਾਲੇ ਥਾਂ ''ਤੇ ਡਾ. ਅਮਰਜੀਤ ਸਿੰਘ ਨੇ ਕੀਤੀ ਤਕਰੀਰ
Tuesday, Feb 06, 2024 - 12:40 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਸਰੀ ਵਿਚ ਨਿੱਝਰ ਦੀ ਸ਼ਹੀਦੀ ਵਾਲੇ ਥਾਂ 'ਤੇ ਡਾ. ਅਮਰਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਚ ਸਿੱਖ ਸੰਗਤ ਅੱਗੇ ਆਪਣੇ ਵਿਚਾਰ ਪ੍ਰਗਟ ਕੀਤੇ। ਆਪਣੇ ਸੰਬੋਧਨ ਵਿਚ ਅਮਰਜੀਤ ਸਿੰਘ ਨੇ 4 ਫਰਵਰੀ, 1986 ਨੂੰ ਵਾਪਰੇ ਨਕੋਦਰ ਸਾਕੇ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਵਿੰਦਰ ਸਿੰਘ ਨਿੱਤਣਾ, ਭਾਈ ਝਿਲਮਣ ਸਿੰਘ, ਭਾਈ ਬਲਧੀਰ ਸਿੰਘ, ਭਾਈ ਹਰਮਿੰਦਰ ਸਿੰਘ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਸਹਾਦਤ 4 ਫਰਵਰੀ ਨੂੰ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਸਟੀਫਨ ਹਾਰਪਰ ਦੇ ਗਲੋਬਲ ਅਲਾਇੰਸ ਨੇ ਮੋਦੀ ਦੀ ਪਾਰਟੀ BJP ਨੂੰ ਆਪਣੀ ਵੈੱਬਸਾਈਟ ਤੋਂ ਹਟਾਇਆ
ਅਮਰਜੀਤ ਸਿੰਘ ਨੇ ਅੱਗੇ ਕਿਹਾ ਕਿ ਬੀਤੇ ਦਿਨੀ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਐਲਗਰੋਵ ਦੀ ਮੇਅਰ ਬੀਬੀ ਬੌਬੀ ਸਿੰਘ ਐਲਨ ਨੇ 4 ਫਰਵਰੀ ਦਾ ਦਿਨ ਸਾਕਾ ਨਕੋਦਰ ਡੀ.ਏ ਵਜੋਂ ਐਲਾਨਿਆ। ਯੂ.ਐੱਸ ਕਾਂਗਰਸ ਵਿਚ ਬੀਤੇ ਸਾਲ ਇਸ ਸਬੰਧੀ ਮਤਾ ਆਇਆ ਹੈ। ਇੰਗਲੈਂਡ ਵਿਚ ਡਾਕਟਰ ਇਖਤਾਰ ਕਰਾਮਦ ਚੀਮਾ, ਜੋ ਯੂਨਾਈਟਿਡ ਨੈਸ਼ਨਜ ਦੇ ਜੀਨੋਸਾਈਡ ਕਮਿਸ਼ਨ ਵਿਚ ਐਡਵਾਈਜ਼ਰ ਹਨ, ਨੇ ਜਿਨੇਵਾ ਵਿਚ ਇਸ ਸਾਕੇ ਨੂੰ ਰਿਕਾਰਡ ਵਿਚ ਲਿਆਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।