ਅਮੈਰੀਕਨ ਬਾਕਸਿੰਗ ਚੈਪੀਅਨਸ਼ਿਪ ''ਚ ਅਮਨਜੋਤ ਨੇ ਮਾਰੀਆਂ ਮੱਲਾਂ, ਚਮਕਾਇਆ ਪੰਜਾਬ ਦਾ ਨਾਂ
Sunday, Jun 21, 2026 - 09:44 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ) : ਛੋਟੀ ਉਮਰੇ ਐਲੀਮੈਟਰੀ ਸਕੂਲ ਵਿਚ ਪੜ੍ਹਦਿਆਂ ਅਮਰੀਕਾ ਦਾ ਜੰਮਪਲ ਅਮਨਜੋਤ ਸਿੰਘ ਆਪਣੇ ਪਿਤਾ ਗਾਇਕ ਅਤੇ ਅਦਾਕਾਰ ਬਾਈ ਸੁਰਜੀਤ ਦੀ ਪ੍ਰੇਰਨਾ ਸਦਕਾ ਪੰਜਾਬੀ ਗਾਇਕੀ ਅਤੇ ਸੱਭਿਆਚਾਰਕ ਸਟੇਜਾਂ ਦਾ ਮਾਣ ਬਣਿਆ। ਉਸ ਨੇ ਬੱਬੂ ਮਾਨ, ਕਨਵਰ ਗਰੇਵਾਲ ਅਤੇ ਹੋਰ ਵੱਡੇ-ਵੱਡੇ ਗਾਇਕਾਂ ਦੀਆਂ ਸਟੇਜਾਂ ਤੋਂ ਛੋਟੀ ਉਮਰੇ ਆਪਣੀ ਗਾਇਕੀ ਨਾਲ ਨਿਮਾਣਾ ਖੱਟਿਆ। ਪਰ ਇਸ ਦੇ ਨਾਲ-ਨਾਲ ਸਕੂਲ ਵਿਚ ਪੜ੍ਹਦਿਆਂ ਆਪਣੇ ਅਧਿਆਪਕਾਂ ਤੇ ਯੋਗ ਕੋਚਾਂ ਦੀ ਅਗਵਾਈ ਅੰਦਰ ਬਾਕਸਿੰਗ ਨੂੰ ਵੀ ਆਪਣਾ ਸ਼ੌਕ ਬਣਾ ਲਿਆ। ਹੁਣ ਗਾਇਕੀ ਦੇ ਸੁਰਾਂ ਤੋਂ ਬਾਅਦ ਅਮੈਰੀਕਨ ਬਾਕਸਿੰਗ ਵਿਚ ਆਪਣੇ ਪੰਚਾਂ ਰਾਹੀਂ ਮਾਸਟਰ ਅਮਨਜੋਤ ਨੇ ਹੋਏ ਟੂਰਨਾਮੈਂਟ ਦੌਰਾਨ ਮੱਲਾਂ ਮਾਰ ਪੰਜਾਬੀ ਭਾਈਚਾਰੇ ਦਾ ਨਾਂ ਚਮਕਾਇਆ।

ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੇ 'ਸਿਟੀ ਕਾਲਜ' ਵਿਚ ਹੋਏ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਿਆਂ ਦੌਰਾਨ 18 ਸਾਲ ਤੱਕ ਉਮਰ ਦੇ ਵਰਗ ਵਿਚ ਆਪ ਤੋਂ ਵਡੇਰੀ ਉਮਰ ਦੇ ਅਮੈਰੀਕਨ ਗੋਰੇ ਖਿਡਾਰੀ ਨੂੰ ਹਰਾ ਕੇ ਜਿੱਤ ਹਾਸਲ ਕਰਦੇ ਹੋਏ, ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂ ਦਰਜ ਕਰਵਾ ਕੇ ਪੰਜਾਬੀਅਤ ਦਾ ਮਾਣ ਵਧਾਇਆ। ਇਸ ਸਮੇਂ ਅਮਨਜੋਤ ਦੀ ਉਮਰ 15 ਸਾਲ ਹੈ ਅਤੇ ਇਹ ਬਾਕਸਿੰਗ ਵਿਚ ਬਹੁਤ ਮਹਾਰਤ ਰੱਖਦਾ ਹੈ। ਜੋ ਰੋਜ਼ਾਨਾ ਮਾਹਰ ਕੋਚਾਂ ਦੀ ਅਗਵਾਈ ਅਧੀਨ ਪੜਾਈ ਦੇ ਨਾਲ-ਨਾਲ ਬਾਕਸਿੰਗ ਦੀ ਕੋਚਿੰਗ ਵੀ ਲੈ ਰਿਹਾ ਹੈ। ਭਵਿੱਖ ਬਾਰੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਆਪਣੇ ਬਾਕਸਿੰਗ ਦੇ ਇਸ ਪੈਸ਼ਨ (ਸ਼ੌਕ) ਨੂੰ ਪ੍ਰੋਫੈਸ਼ਨ ਵਿੱਚ ਜ਼ਰੂਰ ਬਦਲੇਗਾ। ਉਸਨੇ ਨਾਂਮਵਰ ਬਾਕਸਿੰਗ ਖਿਡਾਰੀਆਂ ਦਾ ਨਾਂ ਲੈਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਕਿਵੇਂ ਉੱਚੇ ਮੁਕਾਮ ਹਾਸਲ ਕੀਤੇ ਅਤੇ ਦੁਨੀਆਂ ਉਨ੍ਹਾਂ ਨੂੰ ਜਾਣਦੀ ਹੈ। ਇਸ ਟੂਰਨਾਮੈਂਟ ਨੂੰ ਦੇਖਣ ਲਈ ਪੰਜਾਬੀ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ।
ਪੰਜਾਬ ਤੋਂ ਅਮਨਜੋਤ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਨਾਲ ਸਬੰਧਤ ਹੈ। ਜਿੱਥੇ ਉਸ ਦੇ ਦਾਦਾ ਸ. ਰਾਮ ਸਿੰਘ ਲੰਮਾ ਸਮਾਂ ਭਾਰਤੀ ਫੌਜ ਵਿਚ ਕੈਪਟਨ ਰਹੇ ਤੇ ਹੁਣ ਬਤੌਰ ਸਮਾਜਸੇਵੀ ਸੇਵਾਵਾਂ ਨਿਭਾ ਰਹੇ ਹਨ। ਜਦ ਕਿ ਉਸ ਤਾਇਆਂ ਸ. ਸੁਖਦੇਵ ਸਿੰਘ ਬਿੱਟੂ ਇੰਨਸਪੈਕਟਰ ਨਗਰ ਕੌਂਸਲ ਵਜੋਂ ਸੇਵਾਵਾਂ ਨਿਭਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
