ਅਲਜ਼ਾਈਮਰ ਕਾਰਨ ਬਣ ਸਕਦੈ ਹਾਈ ਕੋਲੈਸਟ੍ਰੋਲ

Tuesday, Jul 30, 2019 - 06:04 PM (IST)

ਅਲਜ਼ਾਈਮਰ ਕਾਰਨ ਬਣ ਸਕਦੈ ਹਾਈ ਕੋਲੈਸਟ੍ਰੋਲ

ਜਾਰਜੀਆ— ਇਕ ਹਾਲੀਆ ਅਧਿਐਨ ਮੁਤਾਬਕ ਹਾਈ ਕੋਲੈਸਟ੍ਰੋਲ ਅਲਜ਼ਾਈਮਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ। ਇੰਨਾ ਹੀ ਨਹੀਂ, ਇਸ ਦੇ ਕਾਰਨ ਰੋਗੀ ਖਤਰਨਾਕ ਦਿਮਾਗੀ ਬੀਮਾਰੀ ਦਾ ਸ਼ਿਕਾਰ ਵੀ ਹੋ ਸਕਦਾ ਹੈ। ਅਲਜ਼ਾਈਮਰ ਬੀਮਾਰੀ ਅਤੇ 'ਬੈਡ' ਕੋਲੈਸਟ੍ਰੋਲ ਵਿਚਾਲੇ ਸਾਰੇ ਅਧਿਐਨਾਂ 'ਚ ਸਬੰਧ ਦੱਸਿਆ ਗਿਆ ਹੈ। ਕੋਲੈਸਟ੍ਰੋਲ ਕਾਰਨ 65 ਸਾਲ ਦੀ ਉਮਰ ਤੋਂ ਪਹਿਲਾਂ ਵੀ ਅਲਜ਼ਾਈਮਰ ਹੋ ਸਕਦਾ ਹੈ। ਇਹ ਗੱਲ ਅਧਿਐਨ 'ਚ ਸਾਹਮਣੇ ਆਈ ਹੈ।

ਜਾਰਜੀਆ ਦੀ ਇਮੋਰੀ ਯੂਨੀਵਰਸਿਟੀ ਅਤੇ ਅਟਲਾਂਟ ਵੈਟਰੰਸ ਅਫੇਅਰ ਹਾਸਪੀਟਲ ਦੇ ਖੋਜਕਾਰ ਨੇ ਦੱਸਿਆ ਕਿ ਬਲੱਡ ਕੋਲੈਸਟ੍ਰੋਲ ਨਾਲ ਉਮਰ ਤੋਂ ਪਹਿਲਾਂ ਅਲਜ਼ਾਈਮਰ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ।


author

Baljit Singh

Content Editor

Related News