29 ਸਾਲ ਛੋਟੀ ਕੁੜੀ ਨਾਲ ਵਿਆਹ, ਬਦਲੇ 'ਚ ਪਤੀ ਹਰ ਹਫ਼ਤੇ ਪਤਨੀ ਨੂੰ ਦਿੰਦਾ ਹੈ 84,000 ਤਨਖ਼ਾਹ

Saturday, Nov 23, 2024 - 02:12 PM (IST)

29 ਸਾਲ ਛੋਟੀ ਕੁੜੀ ਨਾਲ ਵਿਆਹ, ਬਦਲੇ 'ਚ ਪਤੀ ਹਰ ਹਫ਼ਤੇ ਪਤਨੀ ਨੂੰ ਦਿੰਦਾ ਹੈ 84,000 ਤਨਖ਼ਾਹ

ਇੰਟਰਨੈਸ਼ਨਲ ਡੈਸਕ- ਅਮਰੀਕਾ ਦਾ ਇਕ ਜੋੜਾ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ। ਇਸ ਜੋੜੇ ਦੇ ਚਰਚਾ ਵਿਚ ਰਹਿਣ ਦੇ 2 ਕਾਰਨ ਹਨ- ਪਹਿਲਾ ਹੈ ਉਮਰ ਫਾਸਲਾ ਅਤੇ ਦੂਜਾ ਹੈ ਕਿ ਪਤੀ ਵੱਲੋਂ ਆਪਣੀ ਪਤਨੀ ਨੂੰ ਤਨਖ਼ਾਹ ਦੇਣਾ। ਅਮਰੀਕਾ ਦੇ ਮਿਆਮੀ ਦੀ ਰਹਿਣ ਵਾਲੀ 30 ਸਾਲਾ ਐਲਿਸਾ  ਆਰਮੁਗਮ ਦੀ ਮੁਲਾਕਾਤ 59 ਸਾਲਾ ਮਾਰਕ ਨਾਲ ਡੇਟਿੰਗ ਵੈੱਬਸਾਈਟ 'ਤੇ ਹੋਈ ਸੀ। ਐਲਿਸਾ ਪਹਿਲਾਂ ਹੀ 2 ਬੱਚਿਆਂ ਦੀ ਮਾਂ ਸੀ। ਜੋੜੇ ਵਿਚਕਾਰ 29 ਸਾਲ ਦੇ ਅੰਤਰ ਦੇ ਬਾਵਜੂਦ ਅਪ੍ਰੈਲ 2022 ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਮਾਰਕ ਇੱਕ ਕਾਰੋਬਾਰੀ ਅਤੇ ਨਿਵੇਸ਼ਕ ਹੈ, ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਡੇਟਿੰਗ ਦੇ ਸ਼ੁਰੂਆਤੀ ਦਿਨਾਂ ਵਿੱਚ, ਮਾਰਕ ਨੇ ਐਲਿਸਾ  ਨੂੰ 300 ਡਾਲਰ (ਲਗਭਗ 25,000 ਰੁਪਏ) ਦਿੱਤੇ ਤਾਂ ਜੋ ਉਹ ਆਪਣੇ ਬੱਚਿਆਂ ਦੀ ਬੇਬੀ ਸੀਟਰ ਦਾ ਖ਼ਰਚਾ ਚੁੱਕ ਸਕੇ, ਜਿਸ ਤੋਂ ਐਲਿਸਾ ਕਾਫ਼ੀ ਪ੍ਰਭਾਵਿਤ ਹੋਈ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀਆਂ ਨੇ ਕਿਸਾਨਾਂ ਲਈ AI ਅਧਾਰਿਤ ਤਿਆਰ ਕੀਤਾ ਐਪ, ਜਾਣੋ ਕੀ ਹੈ ਖ਼ਾਸੀਅਤ

ਇਸ ਮਗਰੋਂ ਐਲਿਸਾ ਨੇ ਮਾਰਕ ਸਾਹਮਣੇ ਸ਼ਰਤ ਰੱਖੀ ਕਿ ਉਹ ਜੇਕਰ ਹਰ ਹਫਤੇ ਉਸ ਨੂੰ 1000 ਡਾਲਰ (84,000 ਰੁਪਏ) ਦੇਵੇਗਾ ਤਾਂ ਉਹ ਉਸ ਨੂੰ ਡੇਟਿੰਗ ਕਰਨਾ ਜਾਰੀ ਰੱਖੇਗੀ। ਐਲਿਸਾ ਦਾ ਮੰਨਣਾ ਸੀ ਕਿ ਇਹ ਤਨਖਾਹ ਉਸ ਨੂੰ ਰਿਸ਼ਤੇ ਵਿੱਚ ਸੁਰੱਖਿਅਤ ਮਹਿਸੂਸ ਕਰਾਉਂਦੀ ਸੀ। ਅੱਜ ਵੀ ਵਿਆਹ ਦੇ 2 ਸਾਲ ਬਾਅਦ ਉਹ ਮਾਰਕ ਤੋਂ ਇਹ ਤਨਖਾਹ ਲੈਂਦੀ ਹੈ। ਦੋਵੇਂ ਇੱਕ-ਦੂਜੇ ਨੂੰ ਸਪੋਰਟ ਕਰਦੇ ਹਨ। ਉਹ ਹੁਣ ਹੋਰ ਔਰਤਾਂ ਨੂੰ ਆਪਣੀ ਕੀਮਤ ਨੂੰ ਪਛਾਣਨ ਅਤੇ ਆਪਣੇ ਸਾਥੀਆਂ ਤੋਂ ਭੱਤਾ ਲੈਣ ਲਈ ਪ੍ਰੇਰਿਤ ਕਰ ਰਹੀ ਹੈ।

ਇਹ ਵੀ ਪੜ੍ਹੋ: ਚੋਣਾਂ ਦੇ ਮੱਦੇਨਜ਼ਰ ਲੱਖਾਂ ਕੈਨੇਡੀਅਨਾਂ ਨੂੰ ਲੁਭਾਉਣ 'ਚ ਲੱਗੇ PM ਟਰੂਡੋ, ਕੀਤੇ ਇਹ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News