ਟੈਕਸਾਸ ਸਕੂਲ ''ਚ ਮਾਰੇ ਗਏ ਸਾਰੇ ਲੋਕ ਇਕ ਹੀ ਕਮਰੇ ''ਚ ਸਨ : ਅਧਿਕਾਰੀ

Wednesday, May 25, 2022 - 08:05 PM (IST)

ਟੈਕਸਾਸ ਸਕੂਲ ''ਚ ਮਾਰੇ ਗਏ ਸਾਰੇ ਲੋਕ ਇਕ ਹੀ ਕਮਰੇ ''ਚ ਸਨ : ਅਧਿਕਾਰੀ

ਯੂਵਾਲਡੀ-ਅਮਰੀਕਾ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦੇ ਪ੍ਰਾਇਮਰੀ ਸਕੂਲ 'ਚ ਹੋਈ ਗੋਲੀਬਾਰੀ 'ਚ ਜੋ ਲੋਕ ਮਾਰੇ ਗਏ ਹਨ, ਉਹ ਸਾਰੇ ਇਕ ਹੀ ਕਮਰੇ 'ਚ ਸਨ। ਟੈਕਸਾਸ ਜਨਸੁਰੱਖਿਆ ਵਿਭਾਗ ਦੇ ਲੈਫਟੀਨੈਂਟ ਕ੍ਰਿਸਟੋਫ਼ਰ ਓਲੀਵਰ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਸਾਰੇ ਪੀੜਤ ਯੂਵਾਲਡੀ ਸਥਿਤ ਰਾਬ ਐਲੀਮੈਂਟਰੀ ਸਕੂਲ ਦੀ ਚੌਥੀ ਜਮਾਤ 'ਚ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੋਈ ਗੋਲੀਬਾਰੀ 'ਚ 19 ਬੱਚੇ ਅਤੇ 2 ਅਧਿਆਪਕ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ 18 ਸਾਲਾ ਹਮਲਾਵਰ ਵੀ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ :- LSG vs RCB, Eliminator : ਮੀਂਹ ਕਾਰਨ ਟਾਸ 'ਚ ਹੋਈ ਦੇਰੀ

ਗਰਮੀਆਂ ਦੀਆਂ ਛੁੱਟੀਆਂ ਨੂੰ 2 ਦਿਨ ਸਨ ਦੂਰ
ਸਕੂਲ 'ਚ ਮਾਰੇ ਗਏ 19 ਬੱਚੇ ਗਰਮੀਆਂ ਦੀਆਂ ਛੁੱਟੀਆਂ ਤੋਂ 2 ਦਿਨ ਦੂਰ ਸਨ। ਸਕੂਲ 'ਚ ਦੂਜੀ ਤੋਂ ਚੌਥੀ ਕਲਾਸ ਦੇ ਲਗਭਗ 570 ਬੱਚੇ ਪੜ੍ਹਦੇ ਹਨ, ਜਿਨ੍ਹਾਂ 'ਚੋਂ ਕਰੀਬ 90 ਫ਼ੀਸਦੀ ਹਿਸਪੈਨਿਕ ਹਨ। ਸਾਲਵਾਡੋਰ ਰਾਮੋਸ (18) ਨੇ ਭੱਜਣ ਤੋਂ ਪਹਿਲਾਂ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ ਅਤੇ ਯੂਵਾਲਡੀ ਦੇ ਰਾਬ ਐਲੀਮੈਂਟਰੀ ਸਕੂਲ ਨੇੜੇ ਆਪਣੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਘੱਟੋ-ਘੱਟ 21 ਲੋਕਾਂ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ :- 'ਪਾਰਟੀਗੇਟ' ਤੋਂ ਅੱਗੇ ਵਧਣਾ ਚਾਹੁੰਦੇ ਹਨ ਬ੍ਰਿਟਿਸ਼ PM ਜਾਨਸਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News