ਵੱਡੀ ਖ਼ਬਰ : ਯੂਰਪ ਜਾਣ ਵਾਲੀਆਂ ਈਰਾਨ ਦੀਆਂ ਸਾਰੀਆਂ ਉਡਾਣਾਂ 'ਤੇ ਰੋਕ

Wednesday, Oct 16, 2024 - 01:12 PM (IST)

ਤਹਿਰਾਨ- ਯੂਰਪੀ ਸੰਘ ਦੇ ਦੇਸ਼ਾਂ ਨੂੰ ਜਾਣ ਵਾਲੀ ਇਕਲੌਤੀ ਈਰਾਨੀ ਏਅਰਲਾਈਨ 'ਈਰਾਨ ਏਅਰ' ਨੇ ਯੂਰਪੀ ਸੰਘ ਦੁਆਰਾ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਯੂਰਪ ਲਈ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਈਰਾਨੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇੱਥੇ ਦੱਸ ਦਈਏ ਕਿ ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ ਗੁੱਸੇ 'ਚ ਹਨ। ਇਸ ਹਮਲੇ ਤੋਂ ਬਾਅਦ ਅਮਰੀਕਾ ਅਤੇ ਯੂਰਪੀ ਸੰਘ ਨੇ ਈਰਾਨ 'ਤੇ ਲਾਈਆਂ ਪਾਬੰਦੀਆਂ ਦਾ ਘੇਰਾ ਹੋਰ ਵਧਾ ਦਿੱਤਾ ਹੈ। ਜਿਸ ਤੋਂ ਬਾਅਦ ਈਰਾਨ ਬਾਹਰੀ ਦੁਨੀਆ ਤੋਂ ਹੋਰ ਕੱਟ ਗਿਆ ਹੈ। ਇਸ ਤੋਂ ਇਲਾਵਾ ਇਹ ਪਾਬੰਦੀਆਂ ਯੂਕ੍ਰੇਨ ਖ਼ਿਲਾਫ਼ ਰੂਸ ਨੂੰ ਮਿਜ਼ਾਈਲਾਂ ਦੇਣ ਦੇ ਦੋਸ਼ ਵਿਚ ਵੀ ਲਗਾਈਆਂ ਜਾ ਰਹੀਆਂ ਹਨ।

ਯੂਰਪੀਅਨ ਯੂਨੀਅਨ ਨੇ ਲਗਾਈਆਂ ਪਾਬੰਦੀਆਂ 

ਈਰਾਨੀ ਏਅਰਲਾਈਨਜ਼ ਐਸੋਸੀਏਸ਼ਨ ਦੇ ਡਾਇਰੈਕਟਰ ਮਕਸੂਦ ਅਸਦੀ ਸਮਾਨੀ ਨੇ ਕਿਹਾ ਕਿ ਈਰਾਨ ਏਅਰ ਸਾਡੇ ਦੇਸ਼ ਦੀ ਇਕਲੌਤੀ ਏਅਰਲਾਈਨ ਸੀ ਜਿਸ ਨੇ ਯੂਰਪ ਲਈ ਉਡਾਣ ਭਰਦੀ ਸੀ ਅਤੇ ਈਰਾਨ ਏਅਰ ਵਿਰੁੱਧ ਯੂਰਪੀਅਨ ਯੂਨੀਅਨ ਦੀਆਂ ਨਵੀਆਂ ਪਾਬੰਦੀਆਂ ਨੂੰ ਦੇਖਦੇ ਹੋਏ ਹੁਣ ਇਕ ਵੀ ਈਰਾਨੀ ਉਡਾਣ ਯੂਰਪ ਲਈ ਉਡਾਣ ਨਹੀਂ ਭਰ ਸਕੇਗੀ। ਬੀਤੇ ਦਿਨੀਂ ਯੂਰਪੀਅਨ ਯੂਨੀਅਨ ਨੇ ਈਰਾਨ ਦੀ ਈਰਾਨ ਏਅਰ, ਮਹਾਨ ਏਅਰ ਅਤੇ ਸਾਹਾ ਏਅਰਲਾਈਨਜ਼ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਇਨ੍ਹਾਂ ਪਾਬੰਦੀਆਂ ਵਿੱਚ ਉਦਯੋਗਿਕ ਕੰਪਨੀਆਂ ਅਤੇ ਟਰਾਂਸਪੋਰਟ ਕੰਪਨੀਆਂ ਦੇ ਨਾਲ-ਨਾਲ ਸਬੰਧਤ ਅਧਿਕਾਰੀ, ਕਾਰੋਬਾਰੀ ਅਤੇ ਫੌਜੀ ਕਰਮਚਾਰੀ ਸ਼ਾਮਲ ਹਨ। ਅਮਰੀਕਾ ਅਤੇ ਪੱਛਮੀ ਸਹਿਯੋਗੀਆਂ ਨੇ ਈਰਾਨ 'ਤੇ ਯੂਕ੍ਰੇਨ ਯੁੱਧ ਦੌਰਾਨ ਰੂਸ ਨੂੰ ਮਿਜ਼ਾਈਲਾਂ ਪਹੁੰਚਾਉਣ ਲਈ ਨਾਗਰਿਕ ਜਹਾਜ਼ਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਹਾਲਾਂਕਿ ਤਹਿਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ- India-Canada ਦੇ ਵਿਗੜੇ ਸਬੰਧ, ਪੰਜਾਬ ਦੇ ਕਈ ਪਰਿਵਾਰ ਚਿੰਤਤ

ਹੁਣ ਈਰਾਨ ਦੇ ਲੋਕ ਯੂਰਪ ਕਿਵੇਂ ਜਾਣਗੇ?

ਅਸਦੀ ਸਮਾਨੀ ਨੇ ਕਿਹਾ ਕਿ ਈਰਾਨ ਤੋਂ ਯੂਰਪੀ ਸ਼ਹਿਰਾਂ ਲਈ ਉਡਾਣਾਂ ਦੀ ਵੱਡੀ ਮੰਗ ਸੀ, ਜਿਸ ਨੂੰ ਹੁਣ ਵਿਦੇਸ਼ੀ ਏਅਰਲਾਈਨਾਂ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ, ਤੁਰਕੀਏ ਅਤੇ ਯੂ.ਏ.ਈ ਵਰਗੇ ਦੇਸ਼ਾਂ ਵਿੱਚ ਕਨੈਕਟਿੰਗ ਉਡਾਣਾਂ ਰਾਹੀਂ ਯੂਰਪ ਲਈ ਉਡਾਣਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਈਰਾਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ ਉਨ੍ਹਾਂ ਰੂਟਾਂ 'ਤੇ ਨਿਰਭਰ ਰਹਿਣਾ ਪਵੇਗਾ ਜੋ ਯੂਰਪ ਪਹੁੰਚਣ ਲਈ ਦੂਜੇ ਦੇਸ਼ਾਂ ਤੋਂ ਹੁੰਦੇ ਹਨ। ਈਰਾਨੀ ਏਵੀਏਸ਼ਨ ਆਰਗੇਨਾਈਜੇਸ਼ਨ ਦੇ ਬੁਲਾਰੇ ਜਾਫਰ ਯਜ਼ਰਲੂ ਨੇ ਕਿਹਾ ਕਿ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੂਟਨੀਤਕ ਚੈਨਲਾਂ ਰਾਹੀਂ ਹੱਲ ਲੱਭਿਆ ਜਾ ਰਿਹਾ ਹੈ ਅਤੇ ਹੋਰ ਤਰੀਕਿਆਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News