ਸਿੰਗਾਪੁਰ ''ਚ ਅਗਸਤ ਦੇ ਮੱਧ ਤੱਕ ਸਾਰੇ ਵਿਦੇਸ਼ੀ ਕਾਮਿਆਂ ਦੀ ਹੋਵੇਗੀ ਜਾਂਚ

Friday, Jul 17, 2020 - 08:29 PM (IST)

ਸਿੰਗਾਪੁਰ ''ਚ ਅਗਸਤ ਦੇ ਮੱਧ ਤੱਕ ਸਾਰੇ ਵਿਦੇਸ਼ੀ ਕਾਮਿਆਂ ਦੀ ਹੋਵੇਗੀ ਜਾਂਚ

ਸਿੰਗਾਪੁਰ— ਸਿੰਗਾਪੁਰ ਸਰਕਾਰ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਅਗਸਤ ਦੇ ਮੱਧ ਤੱਕ ਸਾਰੇ ਵਿਦੇਸ਼ੀ ਕਾਮਿਆਂ ਦੀ ਕੋਰੋਨਾ ਵਾਇਰਸ ਸੰਬੰਧੀ ਜਾਂਚ ਕਰਾਈ ਜਾਏਗੀ।

ਕੋਰੋਨਾ ਵਾਇਰਸ ਨਾਲ ਸੰਬੰਧਤ ਮੰਤਰਾਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਇਸ ਬਿਮਾਰੀ ਦੇ 327 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਸਿੰਗਾਪੁਰ 'ਚ ਕੋਵਿਡ-19 ਮਰੀਜ਼ਾਂ ਦੀ ਗਿਣਤੀ ਵੱਧ ਕੇ 47,453 ਹੋ ਗਈ। ਸਿੰਗਾਪੁਰ 'ਚ 27 ਮਰੀਜ਼ਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ।
ਸਿੰਗਾਪੁਰ ਸਰਕਾਰ ਦਾ ਕਹਿਣਾ ਹੈ, ''ਅਗਸਤ ਦੇ ਮੱਧ ਤੱਕ ਅਸੀਂ ਵਿਦੇਸ਼ੀ ਕਾਮਿਆਂ ਦੀ ਜਾਂਚ ਪੂਰੀ ਕੀਤੀ ਜਾ ਸਕਦੀ ਹੈ, ਸੰਭਵਤ ਉਸ ਤੋਂ ਪਹਿਲਾਂ ਵੀ।'' ਟੈਸਟਿੰਗ ਕੀਤੇ ਜਾਣ ਵਾਲੇ ਕਾਮਿਆਂ 'ਚ ਵੱਡੀ ਗਿਣਤੀ 'ਚ ਭਾਰਤੀ ਸ਼ਾਮਲ ਹਨ। ਸਿੰਗਾਪੁਰ 'ਚ ਹੁਣ ਤੱਕ ਸਾਹਮਣੇ ਆਏ ਜ਼ਿਆਦਾਤਰ ਮਾਮਲੇ ਡਾਰਮੇਟਰੀ 'ਚ ਰਹਿਣ ਵਾਲੇ ਵਿਦੇਸ਼ੀ ਕਾਮਿਆਂ ਨਾਲ ਸੰਬੰਧਤ ਹਨ। ਇਸ ਮੁੱਦੇ ਨੂੰ ਲੈ ਕੇ ਸਰਕਾਰ ਦੀ ਤਿੱਖੀ ਆਲੋਚਨਾ ਹੋਈ ਹੈ। ਇਨ੍ਹਾਂ ਡਾਰਮੇਟਰੀ 'ਚ ਤਿੰਨ ਲੱਖ ਤੋਂ ਵਿਦੇਸ਼ੀ ਕਾਮੇ ਰਹਿੰਦੇ ਹਨ। ਉਨ੍ਹਾਂ 'ਚ ਜ਼ਿਆਦਾਤਰ ਭਾਰਤ ਤੇ ਬੰਗਲਾਦੇਸ਼ ਦੇ ਹਨ।


author

Sanjeev

Content Editor

Related News