ਮੰਗਲ ਗ੍ਰਹਿ ''ਤੇ ਮਿਲੀ ਏਲੀਅਨਜ਼ ਦੀ ''ਜੁੱਤੀ''!(ਦੇਖੋ ਤਸਵੀਰਾਂ)

08/25/2016 1:47:11 PM

ਨਿਊਯਾਰਕ— ਏਲੀਅਨਜ਼ ਨੂੰ ਲੈ ਕੇ ਸਮੇਂ-ਸਮੇਂ ''ਤੇ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਸੱਚਾਈ ਸ਼ਾਇਦ ਹੀ ਕਦੇ ਸਾਹਮਣੇ ਆਈ ਹੋਵੇ। ਹਾਲ ਹੀ ਵਿਚ ਅਜਿਹਾ ਇਕ ਹੋਰ ਦਾਅਵਾ ਕੀਤਾ ਗਿਆ ਹੈ, ਜਿਸ ਮੁਤਾਬਕ ਮੰਗਲ ਗ੍ਰਹਿ ''ਤੇ ਏਲੀਅਨਜ਼ ਦੀ ''ਜੁੱਤੀ'' ਦੇਖੀ ਗਈ ਹੈ। ਇਹ ਦਾਅਵਾ ਨਾਸਾ ਦੀ ਇਕ ਤਸਵੀਰ ਨੂੰ ਲੈ ਕੇ ਯੂ. ਐੱਫ. ਓ. ਹੰਟਰਜ਼ ਨੇ ਕੀਤਾ ਹੈ। ਇਹ ਤਸਵੀਰ 2004 ਵਿਚ ਮੰਗਲ ਗ੍ਰਹਿ ''ਤੇ ਭੇਜੇ ਗਏ ਅਪਾਚਿਊਰਨਿਟੀ ਰੋਵਰ 2013 ਵਿਚ ਖਿੱਚੀ ਹੈ। ਇਸ ਤਸਵੀਰ ਵਿਚ ਮੰਗਲ ਗ੍ਰਹਿ ਦੀ ਸਤ੍ਹਾ ''ਤੇ ਪੱਥਰਾਂ ਦੇ ਵਿਚ ਇਕ ਜੁੱਤੀ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂ. ਐੱਫ. ਓ. ਹੰਟਰਜ਼ ਨੇ ਮੰਗਲ ਗ੍ਰਹਿ ''ਤੇ ਏਲੀਅਨਜ਼ ਦਾ ਮਕਾਨ ਦੇਖਣ ਦਾ ਦਾਅਵਾ ਕੀਤਾ ਸੀ।
''ਯੂਐੱਫਓਸਾਈਟਿੰਗਸਡੇਲੀ ਡਾਟ ਕਾਮ'' ਵੈੱਬਸਾਈਟ ਦੇ ਸਕਾਟ ਸੀ ਵੇਅਰਿੰਗ ਨੇ ਆਪਣੀ ਇਕ ਬਲਾਗ ਪੋਸਟ ਵਿਚ ਕਿਹਾ ਕਿ ਮੰਗਲ ਗ੍ਰਹਿ ਦੀਆਂ ਕੁਝ ਤਸਵੀਰਾਂ ਦੇਖਦੇ ਹੋਏ ਉਨ੍ਹਾਂ ਨੇ ਇਕ ਅਜਿਹੀ ਤਸਵੀਰ ਦੇਖੀ, ਜਿੱਥੇ ਇਕ ਗੱਡੇ ਦੇ ਕੰਢੇ ''ਤੇ ਇਕ ਜੁੱਤੀ ਦਿਖਾਈ ਦੇ ਰਹੀ ਹੈ। ਵੇਅਰਿੰਗ ਦੇ ਮੁਤਾਬਕ ਇਹ ਜੁੱਤੀ ਮੰਗਲ ਗ੍ਰਹਿ ''ਤੇ ਰਹਿਣ ਵਾਲੇ ਕਿਸੇ ਜੀਵ ਦੀ ਹੋ ਸਕਦੀ ਹੈ, ਜਿਸ ਨੇ ਇਸ ਗ੍ਰਹਿ ''ਤੇ ਆਪਣੀ ਜਾਨ ਗੁਆਈ ਹੋਵੇ। 
 
ਕੀ ਕਹਿਣਾ ਹੈ ਵਿਗਿਆਨੀਆਂ ਦਾ—
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪੇਯਰੀਡੋਲੀਆ ਦੇ ਰੂਪ ਦੀ ਸਿਰਫ ਇਕ ਮਨੋਵਿਗਿਆਨਿਕ ਘਟਨਾ ਹੈ। ਇਸ ਵਿਚ ਅੱਖਾਂ ਨੂੰ ਜਾਣੀਆਂ-ਪਛਾਣੀਆਂ ਚੀਜ਼ਾਂ ਦੇ ਆਕਾਰ ਨੂੰ ਲੈ ਕੇ ਭਰਮ ਪੈਦਾ ਹੋ ਜਾਂਦਾ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਇਹ ਪੱਥਰਾਂ ਦੇ ਢੇਰ ਵਿਚ ਜੁੱਤੀ ਦੇ ਆਕਾਰ ਦਾ ਦਿਖਾਈ ਦੇਣ ਵਾਲੀ ਕਈ ਦੂਜਾ ਪੱਥਰ ਵੀ ਹੋ ਸਕਦਾ ਹੈ। ਦੂਜੇ ਪਾਸੇ ਨਾਸਾ ਨੇ ਅਜਿਹੇ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ਼ ਕਰ ਦਿੱਤਾ ਹੈ।¯

 


Kulvinder Mahi

News Editor

Related News