Jack Ma 'ਤੇ ਚੀਨ ਦੀ ਵੱਡੀ ਕਾਰਵਾਈ, Alibaba ਨੂੰ ਲਗਾਇਆ 2.78 ਅਰਬ ਡਾਲਰ ਦਾ ਜੁਰਮਾਨਾ

04/10/2021 4:56:48 PM

ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਰਬਪਤੀ ਜੈਕ ਮਾ ਦੇ ਪਿੱਛੇ ਹੱਥ ਧੋ ਕੇ ਪੈ ਗਏ ਹਨ। ਬਹੁਤ ਸਾਰੀਆਂ ਪਾਬੰਦੀਆਂ ਤੋਂ ਬਾਅਦ ਚੀਨੀ ਸਰਕਾਰ ਨੇ ਹੁਣ ਜੈਕ ਮਾ ਦੀ ਕੰਪਨੀ ਅਲੀਬਾਬਾ ਦੇ ਖ਼ਿਲਾਫ਼ ਐਂਟੀ-ਏਕਾਧਿਕਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਚੀਨ ਨੇ ਦਿੱਗਜ ਕੰਪਨੀ ਅਲੀਬਾਬਾ ਸਮੂਹ 'ਤੇ 2.78 ਅਰਬ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਇਸ ਨੂੰ ਅਲੀਬਾਬਾ ਖਿਲਾਫ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਦੋ ਦਿਨਾਂ 'ਚ ਕੰਗਾਲ ਹੋਏ 1.5 ਲੱਖ ਕਰੋੜ ਦੇ ਮਾਲਕ ਹਵਾਂਗ, ਸ਼ੇਅਰ ਬਾਜ਼ਾਰ 'ਚ ਇਕ ਗ਼ਲਤੀ ਪਈ ਭਾਰੀ

ਮਾਲੀਏ ਦੇ 4% ਦੇ ਬਰਾਬਰ ਜੁਰਮਾਨਾ

ਜਾਣਕਾਰੀ ਅਨੁਸਾਰ ਚੀਨੀ ਰੈਗੂਲੇਟਰਾਂ ਦਾ ਕਹਿਣਾ ਹੈ ਕਿ ਅਲੀਬਾਬਾ ਸਮੂਹ ਨੇ ਏਕਾਧਿਕਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸਦੇ ਨਾਲ ਉਨ੍ਹਾਂ ਨੇ ਮਾਰਕੀਟ ਵਿਚ ਆਪਣੀ ਭਰੋਸੇਯੋਗਤਾ ਦੀ ਦੁਰਵਰਤੋਂ ਵੀ ਕੀਤੀ। ਇਸ ਲਈ ਕੰਪਨੀ ਦੇ ਖਿਲਾਫ 2.75 ਅਰਬ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜੁਰਮਾਨੇ ਦੀ ਇਹ ਰਕਮ ਅਲੀਬਾਬਾ ਦੁਆਰਾ ਸਾਲ 2019 ਵਿਚ ਪ੍ਰਾਪਤ ਆਮਦਨੀ ਦੇ ਲਗਭਗ 4 ਪ੍ਰਤੀਸ਼ਤ ਦੇ ਬਰਾਬਰ ਹੈ। ਤੁਹਾਨੂੰ ਦੱਸ ਦਈਏ ਕਿ ਜੈਕ ਮਾ ਨੇ ਪਿਛਲੇ ਸਾਲ ਆਪਣੀ ਚੀਨੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਸੀ, ਉਦੋਂ ਤੋਂ ਉਹ ਚੀਨੀ ਸਰਕਾਰ ਦੇ ਨਿਸ਼ਾਨੇ ‘ਤੇ ਆ ਗਏ ਹਨ।

ਇਹ ਵੀ ਪੜ੍ਹੋ: ਅਮਰੀਕਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, 7 ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ

ਜੈਕ ਮਾ ਨੂੰ ਭਾਰੀ ਪਈ ਚੀਨੀ ਸਰਕਾਰ ਆਲੋਚਨਾ

ਜੈਕ ਮਾ ਨੇ ਅਕਤੂਬਰ 2020 ਵਿਚ ਇਕ ਮੁੱਦੇ 'ਤੇ ਚੀਨੀ ਸਰਕਾਰ ਦੀ ਆਲੋਚਨਾ ਕੀਤੀ। ਰਿਪੋਰਟਾਂ ਅਨੁਸਾਰ, ਜੈਕ ਮਾ ਉਸ ਸਮੇਂ ਤੋਂ ਜਨਤਕ ਰੂਪ ਵਿਚ ਦਿਖਾਈ ਨਹੀਂ ਦੇ ਰਿਹਾ ਹੈ। ਜੈਕ ਮਾ ਬਾਰੇ ਰਾਜ਼ ਉਸ ਸਮੇਂ ਹੋਰ ਡੂੰਘਾ ਹੋਇਆ ਜਦੋਂ ਉਹ ਆਪਣੇ ਟੇਲੈਂਟ ਸ਼ੋਅ 'ਬਿਜਨਸ ਹੀਰੋ ਆਫ ਅਫਰੀਕਾ' ਦੇ ਅੰਤਮ ਐਪੀਸੋਡ ਵਿਚ ਵੀ ਨਹੀਂ ਦਿਖਾਈ ਦਿੱਤਾ ਸੀ। ਇਸ ਐਪੀਸੋਡ ਵਿਚ ਅਲੀਬਾਬਾ ਦੇ ਇਕ ਅਧਿਕਾਰੀ ਨੇ ਜੈਕ ਮਾ ਦੀ ਥਾਂ 'ਤੇ ਆਪਣੀ ਪੇਸ਼ਕਾਰੀ ਕੀਤੀ। ਜੈਕ ਮਾ ਦੇ ਲਾਪਤਾ ਹੋਣ ਦੀ ਫਿਰ ਦੁਨੀਆ ਭਰ ਵਿਚ ਚਰਚਾ ਹੋਈ। ਇਸ ਤੋਂ ਬਾਅਦ ਜੈਕ ਮਾ ਇਕ ਵੀਡੀਓ ਪ੍ਰੋਗਰਾਮ ਵਿਚ ਨਜ਼ਰ ਆਇਆ। 

ਇਹ ਵੀ ਪੜ੍ਹੋ: RTGS ਅਤੇ NEFT ਲਈ ਹੁਣ ਨਹੀਂ ਲਗਾਉਣੇ ਪੈਣਗੇ ਬੈਂਕਾਂ ਦੇ ਚੱਕਰ, RBI ਨੇ ਦਿੱਤੀ ਇਹ ਸਹੂਲਤ

ਜੈਕ ਮਾ ਨੇ ਅਕਤੂਬਰ 2020 ਵਿਚ ਚੀਨ ਦੇ ਵਿੱਤੀ ਰੈਗੂਲੇਟਰਾਂ ਅਤੇ ਸਰਕਾਰੀ ਬੈਂਕਾਂ ਦੀ ਆਲੋਚਨਾ ਕੀਤੀ ਸੀ। ਉਸਨੇ ਇਹ ਆਲੋਚਨਾ ਸ਼ੰਘਾਈ ਵਿਚ ਇੱਕ ਭਾਸ਼ਣ ਵਿਚ ਕੀਤੀ। ਜੈਕ ਮਾ ਨੇ ਸਰਕਾਰ ਨੂੰ ਕਾਰੋਬਾਰ ਵਿਚ ਨਵੀਨਤਾ ਦੇ ਯਤਨਾਂ ਨੂੰ ਦਬਾਉਣ ਵਾਲੀਆਂ ਪ੍ਰਣਾਲੀਆਂ ਵਿਚ ਤਬਦੀਲੀਆਂ ਕਰਨ ਦੀ ਮੰਗ ਕੀਤੀ ਸੀ। ਜੈਕ ਮਾ ਦੇ ਇਸ ਭਾਸ਼ਣ ਤੋਂ ਬਾਅਦ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਜੈਕ ਮਾ ਨਾਲ ਨਰਾਜ਼ ਹੋ ਗਈ ਸੀ। ਉਸ ਸਮੇਂ ਤੋਂ ਜੈਕ ਮਾ ਦੇ ਐਂਟ ਗਰੁੱਪ ਸਮੇਤ ਉਸ ਦੇ ਬਹੁਤ ਸਾਰੇ ਕਾਰੋਬਾਰਾਂ ਤੇ ਅਸਾਧਾਰਣ ਪਾਬੰਦੀਆਂ ਲਗਣੀਆਂ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ: ਕਿਸਾਨਾਂ ਨੂੰ ਰਾਹਤ : ਖ਼ਾਦ ਦੀਆਂ ਕੀਮਤਾਂ ਵਧਾਉਣ ਪਿੱਛੋਂ ਹੋਏ ਹੰਗਾਮੇ ਕਾਰਨ IFFCO ਨੇ ਲਿਆ ਇਹ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News