ਬੰਬ ਦੀ ਧਮਕੀ ਤੋਂ ਬਾਅਦ ਫਰਾਂਸ ''ਚ ਅਲਰਟ, ਲੌਵਰ ਮਿਊਜ਼ੀਅਮ ਤੇ ਵਰਸੇਲਜ਼ ਪੈਲੇਸ ਨੂੰ ਕਰਵਾਇਆ ਖਾਲੀ
Sunday, Oct 15, 2023 - 12:42 AM (IST)
ਪੈਰਿਸ : ਬੰਬ ਰੱਖੇ ਹੋਣ ਦੀ ਧਮਕੀ ਤੋਂ ਬਾਅਦ ਸ਼ਨੀਵਾਰ ਨੂੰ ਪੈਰਿਸ ਦੇ ਲੌਵਰ ਮਿਊਜ਼ੀਅਮ ਅਤੇ ਵਰਸੇਲਜ਼ ਪੈਲੇਸ ਤੋਂ ਸੈਲਾਨੀਆਂ ਅਤੇ ਸਟਾਫ਼ ਨੂੰ ਬਾਹਰ ਕੱਢਿਆ ਗਿਆ। ਇਕ ਸ਼ੱਕੀ ਕੱਟੜਪੰਥੀ ਦੁਆਰਾ ਇਕ ਸਕੂਲ ਵਿੱਚ ਕੀਤੀ ਗਈ ਘਾਤਕ ਛੁਰੇਬਾਜ਼ੀ ਤੋਂ ਬਾਅਦ ਸਰਕਾਰ ਨੇ ਫਰਾਂਸ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਲੌਵਰ ਸੰਚਾਰ ਸੇਵਾ ਨੇ ਕਿਹਾ ਕਿ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਘਟਨਾ ਦੀ ਕੋਈ ਸੂਚਨਾ ਨਹੀਂ ਮਿਲੀ। ਪੈਰਿਸ ਪੁਲਸ ਨੇ ਕਿਹਾ ਕਿ ਬੰਬ ਦੀ ਲਿਖਤੀ ਧਮਕੀ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਅਜਾਇਬ ਘਰ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਜਲਾਲਾਬਾਦ ਅਦਾਲਤ 'ਚ ਪੇਸ਼, ਫਿਰ ਭੇਜਿਆ ਪੁਲਸ ਰਿਮਾਂਡ 'ਤੇ
ਵਰਸੇਲਜ਼ ਦੇ ਸਾਬਕਾ ਸ਼ਾਹੀ ਮਹਿਲ ਨੂੰ ਵੀ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਪੁਲਸ ਦੇ ਇਕ ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ਵਰਸੇਲਜ਼ ਦੇ ਸਾਬਕਾ ਸ਼ਾਹੀ ਮਹਿਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੁਲਾਰੇ ਨੇ ਕਿਹਾ ਕਿ ਮਹਿਲ ਅਤੇ ਇਸ ਦੇ ਵਿਸ਼ਾਲ ਬਗੀਚਿਆਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਪੁਲਸ ਖੇਤਰ ਦੀ ਜਾਂਚ ਕਰ ਰਹੀ ਹੈ। ਜਦੋਂ ਬੰਬ ਦੀ ਧਮਕੀ ਤੋਂ ਬਾਅਦ ਖਾਲੀ ਕਰਵਾਏ ਦੇ ਐਲਾਨ ਕੀਤਾ ਗਿਆ ਤਾਂ ਲੌਵਰ ਵਿੱਚ ਅਲਾਰਮ ਵੱਜਣੇ ਸ਼ੁਰੂ ਹੋ ਗਏ। ਇਸ ਦੇ ਸਿਗਨੇਚਰ ਪਿਰਾਮਿਡ ਦੇ ਹੇਠਾਂ ਭੂਮੀਗਤ ਸ਼ਾਪਿੰਗ ਸੈਂਟਰ ਵਿੱਚ ਵੀ ਅਲਾਰਮ ਵੱਜਣ ਲੱਗਾ। ਇਹ ਪੈਰਿਸ ਦੇ ਸਾਬਕਾ ਸ਼ਾਹੀ ਮਹਿਲ ਵਿੱਚ ਇਕ ਵਿਸ਼ਾਲ ਥਾਂ ਹੈ, ਜਿੱਥੋਂ ਸੀਨ ਨਦੀ ਵਿਖਾਈ ਦਿੰਦੀ ਹੈ। ਇਸ ਤੋਂ ਬਾਅਦ ਜਿਵੇਂ ਹੀ ਸੈਲਾਨੀ ਬਾਹਰ ਆਉਣ ਲੱਗੇ ਤਾਂ ਪੁਲਸ ਨੇ ਸਮਾਰਕ ਨੂੰ ਚਾਰੋਂ ਪਾਸਿਓਂ ਘੇਰ ਲਿਆ।
ਇਹ ਵੀ ਪੜ੍ਹੋ : ਰਾਫਾ ਸਰਹੱਦ ਤੋਂ ਗਾਜ਼ਾ ਛੱਡ ਸਕਣਗੇ ਵਿਦੇਸ਼ੀ ਨਾਗਰਿਕ, ਮਿਸਰ ਨੇ ਅਮਰੀਕੀਆਂ ਨੂੰ ਜਾਣ ਤੋਂ ਰੋਕਿਆ
ਸ਼ੁੱਕਰਵਾਰ ਨੂੰ ਇਕ ਸਕੂਲ 'ਤੇ ਹੋਏ ਹਮਲੇ ਤੋਂ ਬਾਅਦ ਫਰਾਂਸ ਸਰਕਾਰ ਨੇ ਅਲਰਟ ਲੈਵਲ ਵਧਾ ਦਿੱਤਾ ਹੈ ਅਤੇ ਸੁਰੱਖਿਆ ਵਧਾਉਣ ਲਈ 7 ਹਜ਼ਾਰ ਸੈਨਿਕ ਤਾਇਨਾਤ ਕੀਤੇ ਜਾ ਰਹੇ ਹਨ। ਫਰਾਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਜਾਣ ਤੋਂ ਪਹਿਲਾਂ ਇਕ ਸਕੂਲ ਵਿੱਚ ਇਕ ਸਾਬਕਾ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰਕੇ ਇਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਅਤੇ 3 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ। ਸਰਕਾਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਫਰਾਂਸ 'ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਤ ਹੈ। ਲੌਵਰ ਮਿਊਜ਼ੀਅਮ ਵਿੱਚ ਹਰ ਸਾਲ 30-40 ਹਜ਼ਾਰ ਸੈਲਾਨੀ ਆਉਂਦੇ ਹਨ। ਇਸ ਮਿਊਜ਼ੀਅਮ ਵਿੱਚ ਮਸ਼ਹੂਰ ਪੇਂਟਿੰਗ ਮੋਨਾਲੀਸਾ ਸਮੇਤ ਕਈ ਮਾਸਟਰਪੀਸ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8