ਰੋਜ਼ ਸ਼ਰਾਬ ਪੀਣ ਨਾਲ ਵਧੇਗਾ ਇਸ ਭਿਆਨਕ ਬੀਮਾਰੀ ਦਾ ਖਤਰਾ

12/17/2019 10:04:18 PM

ਲੰਡਨ(ਇੰਟ.)– ਇਕ ਖੋਜ ’ਚ ਪਤਾ ਲੱਗਾ ਹੈ ਕਿ ਹਰ ਰਾਤ ਇਕ ਗਲਾਸ ਸ਼ਰਾਬ ਜਾਂ ਬੀਅਰ ਪੀਣਾ ਕੈਂਸਰ ਦੇ ਖਤਰੇ ਨੂੰ ਸੱਦਾ ਦੇਣ ਦੇ ਬਰਾਬਰ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਇਕ ਦਹਾਕੇ ਤੱਕ ਹਰ ਰੋਜ਼ ਸਿਰਫ ਇਕ ਗਲਾਸ ਸ਼ਰਾਬ ਪੀਣ ਨਾਲ ਕੈਂਸਰ ਦਾ ਖਤਰਾ 5 ਫੀਸਦੀ ਵਧ ਸਕਦਾ ਹੈ।

ਖੋਜੀਆਂ ਨੇ ਜਾਪਾਨ ’ਚ 1,26,464 ਲੋਕਾਂ ’ਤੇ ਅਧਿਐਨ ਕੀਤਾ ਹੈ। ਇਸ ’ਚ ਦੇਖਿਆ ਕਿ ਰੈਗਲੂਰ ਸ਼ਰਾਬ ਦਾ ਸੇਵਨ ਕਰਨਾ, ਭਾਵੇਂ ਉਹ ਥੋੜ੍ਹੀ ਮਾਤਰਾ ’ਚ ਹੋਵੇ, ਕੈਂਸਰ ਨੂੰ ਸੱਦਾ ਦੇਣ ਦੇ ਬਰਾਬਰ ਮੰਨਿਆ ਗਿਆ। ਉਨ੍ਹਾਂ ਕਿਹਾ, ''ਅਧਿਐਨ ਦੌਰਾਨ ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ’ਚ ਕਦੇ ਵੀ ਸ਼ਰਾਬ ਨਹੀਂ ਪੀਤੀ, ਉਨ੍ਹਾਂ ’ਚ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ।'' ਇਹ ਖੋਜ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ। ਉਨ੍ਹਾਂ ਨੇ 63,232 ਕੈਂਸਰ ਰੋਗੀਆਂ ਅਤੇ 63,232 ਸਿਹਤਮੰਦ ਲੋਕਾਂ ਦੇ ਡਾਟੇ ਦੀ ਤੁਲਨਾ ਕੀਤੀ। ਇਸ ’ਚ ਉਨ੍ਹਾਂ ਨੇ ਸ਼ਰਾਬ ਤੇ ਕੈਂਸਰ ਦੇ ਵਿਚਕਾਰ ਇਕ ਸਬੰਧ ਦੇਖਿਆ। ਮਤਲਬ ਸ਼ਰਾਬ ਦੇ ਸੇਵਨ ਨਾਲ ਕੈਂਸਰ ਦਾ ਖਤਰਾ ਵਧ ਸਕਦਾ ਹੈ। ਇਹ ਖਤਰਾ ਤਾਂ ਹੀ ਵਧਦਾ ਹੈ ਜਦੋਂ ਤੁਸੀਂ ਇਕ ਦਹਾਕੇ ਤਕ ਰੈਗੂਲਰ ਸ਼ਰਾਬ ਪੀਓ।

ਜਾਪਾਨ ’ਚ ਕੈਂਸਰ ਮੌਤ ਦਾ ਮੁੱਢਲਾ ਕਾਰਨ
ਅਧਿਐਨ ਦੇ ਲੇਖਕ ਡਾ. ਮਾਸਾਯੋਸ਼ੀ ਜਿਤਸੂ ਨੇ ਕਿਹਾ, ਜਾਪਾਨ ’ਚ ਮੌਤ ਦਾ ਮੁੱਢਲਾ ਕਾਰਣ ਕੈਂਸਰ ਹੈ, ਅਜਿਹੇ ’ਚ ਸਾਨੂੰ ਸ਼ਰਾਬ ਨਾਲ ਸਬੰਧਤ ਕੈਂਸਰ ਦੇ ਰਿਸਕ ਬਾਰੇ ਜਨਤਕ ਤੌਰ ’ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰਬੀ ਏਸ਼ੀਆਈ ਲੋਕਾਂ ਨੇ ਪੀਣ ਦੇ ਵੱਖ-ਵੱਖ ਨਤੀਜੇ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਲੋਕਾਂ ’ਚ ਜੈਨੇਟਿਕ ਅੰਤਰ ਹੁੰਦਾ ਹੈ।


Baljit Singh

Content Editor

Related News