ਸ਼ਰਾਬ ਦੇ ਨਸ਼ੇ ''ਚ ਸਟੰਟ ਡਰਾਈਵਿੰਗ ਕਰਦਾ ਬਰੈਂਪਟਨ ਦਾ ਪੰਜਾਬੀ ਲਵਪ੍ਰੀਤ ਸਿੰਘ ਗ੍ਰਿਫ਼ਤਾਰ

Tuesday, May 04, 2021 - 09:27 AM (IST)

ਸ਼ਰਾਬ ਦੇ ਨਸ਼ੇ ''ਚ ਸਟੰਟ ਡਰਾਈਵਿੰਗ ਕਰਦਾ ਬਰੈਂਪਟਨ ਦਾ ਪੰਜਾਬੀ ਲਵਪ੍ਰੀਤ ਸਿੰਘ ਗ੍ਰਿਫ਼ਤਾਰ

ਨਿਊਯਾਰਕ/ ਬਰੈਂਪਟਨ( ਰਾਜ ਗੋਗਨਾ)— ਬਰੈਂਪਟਨ ਦੇ ਲਾਗਲੇ ਪਿੰਡ ਕੈਲੇਡਨ ਵਿਖੇ ਲੰਘੀ ਸ਼ੁਕਰਵਾਰ ਦੀ ਰਾਤ ਨੂੰ ਪੌਣੇ 11 ਵਜੇ ਦੇ ਕਰੀਬ ਸ਼ਰਾਬ ਦੇ ਨਸ਼ੇ 'ਚ ਹਾਈਵੇ 10 'ਤੇ ਸਟੰਟ ਡਰਾਈਵਿੰਗ ਕਰਨ ਦੇ ਦੋਸ਼ ਹੇਠ ਬਰੈਂਪਟਨ ਦੇ ਡਰਾਈਵਰ ਲਵਪ੍ਰੀਤ ਸਿੰਘ (ਉਮਰ 23 ਸਾਲ) ਨੂੰ ਉਂਟਾਰੀਓ ਪ੍ਰੋਵਿਨਸ਼ਨਿਲ ਪੁਲਸ (OPP) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

ਲਵਪ੍ਰੀਤ ਸਿੰਘ ਦਾ ਵ੍ਹੀਕਲ 50 Km/h ਦੀ ਵੱਧ ਰਫ਼ਤਾਰ ਨਾਲ ਜਾ ਰਿਹਾ ਸੀ। ਚੈੱਕ ਕਰਨ 'ਤੇ ਉਸ ਦੇ ਖੂਨ ਵਿਚ ਸ਼ਰਾਬ ਦੀ ਮਾਤਰਾ 80 ਮਿਲੀਗ੍ਰਾਮ ਪਾਈ ਗਈ ਹੈ। ਲਵਪ੍ਰੀਤ ਸਿੰਘ ਕੋਲ ਕੋਈ ਇੰਸ਼ੋਰੈਂਸ ਵੀ ਨਹੀਂ ਸੀ। ਇਸ ਮਗਰੋਂ ਉਸ ਦਾ ਲਾਈਸੈਂਸ 3 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਲਵਪ੍ਰੀਤ ਸਿੰਘ ਦੀ ਓਰੰਜਵਿਲ ਕੋਰਟ ਵਿਚ ਅਗਲੀ ਪੇਸ਼ੀ 15 ਜੁਲਾਈ ਦੀ ਪਈ ਹੈ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News