ਅਲਬੁਰਕ ਵਿਚ ਹੋਈ ਫਾਇਰਿੰਗ ਕਾਰਨ 6 ਲੋਕਾਂ ਦੀ ਮੌਤ
Friday, Sep 13, 2019 - 04:21 PM (IST)

ਅਲਬੁਰਕ (ਏ.ਪੀ.)- ਅਲਬੁਰਕ ਪੁਲਸ ਨੇ ਕਿਹਾ ਕਿ ਸ਼ਹਿਰ ਵਿਚ ਗੋਲੀਬਾਰੀ ਦੀ ਵੱਖ-ਵੱਖ ਘਟਨਾਵਾਂ ਵਿਚ 6 ਲੋਕਾਂ ਦੀ ਮੌਤ ਹੋਈ ਹੈ। ਵੀਰਵਾਰ ਰਾਤ ਵਿਚ ਹੋਈ ਫਾਇਰਿੰਗ ਦੀ ਘਟਨਾ ਵਿਚ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਾ ਹੈ। ਇਸ ਘਟਨਾ ਵਿਚ ਪੰਜ ਲੋਕ ਜ਼ਖਮੀ ਹੋਏ ਸਨ। ਅਧਿਕਾਰੀਆਂ ਨੂੰ ਰਾਤ 9 ਵਜੇ ਤੋਂ ਬਾਅਦ ਲੁਰਾ ਪਲੇਸ ਵਿਚ ਗੋਲੀਬਾਰੀ ਹੋਣ ਦੇ ਸਬੰਧ ਵਿਚ ਜਾਣਕਾਰੀ ਮਿਲੀ ਸੀ। ਇਥੇ ਤਿੰਨ ਲੋਕ ਮ੍ਰਿਤ ਮਿਲੇ ਅਤੇ ਚੌਥੇ ਦੀ ਮੌਤ ਹਸਪਤਾਲ ਵਿਚ ਹੋ ਗਈ। ਉਥੇ ਹੀ ਰੀਓ ਵੋਲਕਨ ਅਪਾਰਟਮੈਂਟ ਵਿਚ 8-44 ਮਿੰਟ 'ਤੇ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋਈ। ਇਸ ਗੋਲੀਬਾਰੀ ਵਿਚ ਦੋ ਲੋਕ ਜ਼ਖਮੀ ਹੋਏ।