ਕੈਨੇਡਾ ਦੇ ਇਸ ਸੂਬੇ ਨੇ ਕੀਤੀ ਸਖ਼ਤੀ, ਘਰਾਂ ''ਚ ਵੀ ਇਕੱਠੇ ਨਹੀਂ ਹੋ ਸਕਣਗੇ ਲੋਕ

11/25/2020 2:09:50 PM

ਐਡਮਿੰਟਨ- ਕੈਨੇਡਾ ਦੇ ਸੂਬੇ ਅਲਬਰਟਾ ਦੇ ਮੁੱਖ ਮੰਤਰੀ ਜੈਸਨ ਕੈਨੀ ਨੇ ਕਿਹਾ ਕਿ ਸੂਬਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇੰਨੇ ਕੁ ਵੱਧ ਗਏ ਹਨ ਕਿ ਇਨ੍ਹਾਂ ਨੂੰ ਰੋਕਣ ਲਈ ਬਹੁਤ ਹੀ ਸਖ਼ਤ ਪਾਬੰਦੀਆਂ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਸੇ ਲਈ ਲੋਕਾਂ ਦਾ ਘਰਾਂ ਵਿਚ ਇਕੱਠੇ ਹੋਣਾ ਵੀ ਹੁਣ ਬੰਦ ਹੋਣ ਜਾ ਰਿਹਾ ਹੈ। 

ਕੈਨੀ ਨੇ ਕਿਹਾ ਕਿ ਉਹ ਇਨਡੋਰ ਇਕੱਠ ਨੂੰ ਇਕੋਦਮ ਬੰਦ ਕਰ ਕਰ ਰਹੇ ਹਨ ਪਰ ਜਿਹੜੇ ਲੋਕ ਘਰਾਂ ਵਿਚ ਇਕੱਲੇ ਰਹਿੰਦੇ ਹਨ, ਉਹ ਦੋ ਲੋਕਾਂ ਨੂੰ ਮਿਲ ਸਕਦੇ ਹਨ। ਕੈਨੀ ਦਾ ਕਹਿਣਾ ਹੈ ਕਿ ਉਹ ਸਕੂਲ, ਚਰਚ, ਰੈਸਟੋਰੈਂਟ ਅਤੇ ਖੇਡਾਂ ਵਰਗੇ ਪਲੈਟਫਾਰਮ 'ਤੇ ਲੋਕਾਂ ਦੇ ਇਕੱਠ ਦੀ ਗਿਣਤੀ ਨੂੰ ਘੱਟ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਵਿਆਹ-ਸ਼ਾਦੀਆਂ ਅਤੇ ਅੰਤਿਮ ਸੰਸਕਾਰ ਮੌਕੇ ਲੋਕਾਂ ਦੇ ਇਕੱਠ ਦੀ ਗਿਣਤੀ ਸੀਮਤ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦਾ ਹੈ, ਨਾ ਕਿ ਉਹ ਅਰਥ ਵਿਵਸਥਾ ਨੂੰ ਘਾਟੇ ਵਿਚ ਜਾਣ ਦੇਣਾ ਚਾਹੁੰਦੇ ਹਨ। ਵਿਆਹ ਤੇ ਅੰਤਿਮ ਸੰਸਕਾਰ ਲਈ 10 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਹੋਵੇਗੀ। ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਉਹ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ। ਨਿਯਮ ਤੋੜਨ ਵਾਲਿਆਂ ਨੂੰ 1 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਲੋਕ ਘਰਾਂ ਵਿਚ ਪਾਰਟੀਆਂ ਕਰਨ ਲਈ ਕਈ ਮਹਿਮਾਨਾਂ ਨੂੰ ਸੱਦ ਲੈਂਦੇ ਸਨ। ਇਸ ਕਾਰਨ ਹੁਣ ਸਖ਼ਤੀ ਕੀਤੀ ਜਾ ਰਹੀ ਹੈ। 


Lalita Mam

Content Editor

Related News