ਕੈਨੇਡਾ : ਅਲਬਰਟਾ ''ਚ ਕੋਰੋਨਾ ਦੇ 133 ਨਵੇਂ ਮਾਮਲੇ ਹੋਏ ਦਰਜ

Thursday, Jul 23, 2020 - 01:19 PM (IST)

ਅਡਮਿੰਟਨ- ਕੈਨੇਡਾ ਦੇ ਸੂਬੇ ਅਲਬਰਟਾ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 133 ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੌਰਾਨ ਦੋ ਲੋਕਾਂ ਨੇ ਦਮ ਤੋੜ ਦਿੱਤਾ। ਸੂਬੇ ਵਿਚ ਇਸ ਸਮੇਂ 1,251 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਤੇ 73 ਹੋਰ ਲੋਕਾਂ ਦੇ ਤੰਦਰੁਸਤ ਹੋਣ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 8,436 ਹੋ ਗਈ ਹੈ। 

ਅਲਬਰਟਾ ਵਿਚ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਲੋਕਾਂ ਵਿਚ ਡਰ ਵੱਧ ਗਿਆ। ਦੱਖਣੀ ਐਡਮਿੰਟਨ ਵਿਚ 60 ਲੋਕ ਕੋਰੋਨਾ ਦੇ ਸ਼ਿਕਾਰ ਹਨ ਤੇ ਇਨ੍ਹਾਂ ਵਿਚੋਂ 47 ਲੋਕ ਰਿਹਾਇਸ਼ੀ ਇਲਾਕੇ ਦੇ ਹਨ ਜਦਕਿ 13 ਸਟਾਫ ਮੈਂਬਰ ਹਨ। 

ਅਧਿਕਾਰੀਆਂ ਨੇ ਦੱਸਿਆ ਕਿ 102 ਅਲਬਰਟਾਵਾਸੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿਚੋਂ 18 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। 
ਅਲਬਰਟਾ ਦਾ ਐਡਮਿੰਟਨਜ਼ ਡੁਗਾਨ , ਕੈਲਗਰੀ ਸੈਂਟਰ, ਐਲਬੋ, ਕਾਰਡਸਟੋਨ ਕਾਊਂਟੀ, ਮਿਊਨਸੀਪਲ ਡਿਸਟ੍ਰਿਕਟ ਆਫ ਪਿੰਚਰ ਕਰੀਕ ਨੰਬਰ 9, ਕਲੀਅਰ ਹਿਲਜ਼ ਕਾਊਂਟੀ ਅਤੇ ਮੈਕਨੇਜ਼ੀ ਕਾਊਂਟੀ ਵਿਚ ਕੋਰੋਨਾ ਦੇ ਮਾਮਲੇ ਵਧੇਰੇ ਹਨ। 


Lalita Mam

Content Editor

Related News