ਸੋਮਾਲੀਆ ''ਚ ਅਲ-ਸ਼ਬਾਬ ਦੇ 15 ਅੱਤਵਾਦੀ ਢੇਰ

02/21/2020 8:26:15 PM

ਮੋਗਾਦਿਸ਼ੂ- ਸੋਮਾਲੀਆ ਦੇ ਲੋਅਰ ਜ਼ੁਬਾ ਖੇਤਰ ਵਿਚ ਸੋਮਾਲੀ ਨੈਸ਼ਨਲ ਆਰਮੀ (ਐਸ.ਐਨ.ਏ.) ਦੀ ਇਕ ਮੁਹਿੰਮ ਵਿਚ ਅਲ-ਸ਼ਬਾਬ ਦੇ 15 ਅੱਤਵਾਦੀ ਮਾਰੇ ਗਏ ਤੇ 20 ਹੋਰ ਜ਼ਖਮੀ ਹੋ ਗਏ। ਐਸ.ਐਨ.ਏ. ਯੂਨਿਟ 43 ਦੇ ਕਮਾਂਡਰ ਮੁਹੰਮਦ ਹਸਨ ਬਾਦਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ ਜਮਾਮੇ ਸ਼ਹਿਰ ਦੇ ਬਾਹਰੀ ਖੇਤਰ ਵਿਚ ਸੁਰੱਖਿਆ ਬਲਾਂ ਤੇ ਸਹਿਯੋਗੀ ਬਲਾਂ ਦੀ ਸੰਯੁਕਤ ਮੁਹਿੰਮ ਵਿਚ ਇਹ ਕਾਰਵਾਈ ਕੀਤੀ ਹੈ।

ਮੁਹੰਮਦ ਹਾਸਨ ਨੇ ਕਿਹਾ ਕਿ ਅਸੀਂ ਦੋ ਦਿਨਾਂ ਤੱਕ ਲਗਾਤਾਰ ਮੁਹਿੰਮ ਚਲਾਈ ਤੇ ਸੁਰੱਖਿਆ ਬਲਾਂ ਨੂੰ ਬਾਨਗੇਨੀ ਸ਼ਹਿਰ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਅਸੀਂ ਜਮਾਮੇ ਸ਼ਹਿਰ ਦੇ ਬਾਹਰੀ ਖੇਤਰ ਵਿਚ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਚਲਾ ਰਹੇ ਹਾਂ। ਹਸਨ ਬਾਦਲ ਨੇ ਦੱਸਿਆ ਕਿ ਮੁਹਿੰਮ ਦੌਰਾਨ 15 ਅੱਤਵਾਦੀ ਮਾਰੇ ਗਏ ਤੇ ਹੋਰ 20 ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਫੌਜ ਦੀ ਕਾਰਵਾਈ ਵਿਚ ਦੱਖਣੀ ਹੇਠਲੇ ਸ਼ਾਹਬਾਲੇ ਖੇਤਰ ਦੇ ਕੋਰੀਓਲੇ ਸ਼ਹਿਰ ਵਿਚ ਅਲ-ਸ਼ਬਾਬ ਦੇ ਪੰਜ ਅੱਤਵਾਦੀ ਮਾਰੇ ਗਏ। 


Baljit Singh

Content Editor

Related News