ਹਥਿਆਰਾਂ ਦਾ 'ਘਰ' ਬਣਿਆ ਪਾਕਿਸਤਾਨ, ਪੀਜ਼ਾ ਵਾਂਗ ਹੋਮ ਡਿਲਿਵਰ ਕੀਤੀ ਜਾ ਰਹੀ ਹੈ AK-47
Thursday, Jan 27, 2022 - 12:46 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਕਿਸੇ ਘਰ ਵਿਚ ਰਿਵਾਲਵਰ ਪਹੁੰਚਾਉਣਾ ਓਨਾ ਹੀ ਆਸਾਨ ਹੈ ਜਿੰਨਾ ਕਿ ਪੀਜ਼ਾ ਆਰਡਰ ਕਰਨਾ। ਇਥੇ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ’ਤੇ ਆਪਣਾ ਪਸੰਦੀਦਾ ਹਥਿਆਰ ਚੁਣ ਸਕਦਾ ਹੈ ਅਤੇ ਉਸ ਦੇ ਬਾਅਦ ਡੀਲਰ ਨਾਲ ਫ਼ੋਨ ’ਤੇ ਗੱਲ ਕਰਕੇ ਕੀਮਤ ਫਾਈਨਲ ਹੋਣ ਦੇ ਕੁਝ ਦਿਨਾਂ ਬਾਅਦ ਕੋਰੀਅਰ ਰਾਹੀਂ ਹਥਿਆਰ ਤੁਹਾਡੇ ਘਰ ਪਹੁੰਚ ਜਾਂਦਾ ਹੈ। ਸਮਾ ਟੀਵੀ ਦੀ ਰਿਪੋਰਟ ਮੁਤਾਬਕ ਇਹ ਡਿਲਿਵਰੀ ਸੇਵਾ ਪੂਰੇ ਪਾਕਿਸਤਾਨ ਵਿਚ ਉਪਲੱਬਧ ਹੈ। ਤੁਹਾਨੂੰ ਲੱਗਦਾ ਹੋਵੇਗਾ ਕਿ ਪਾਕਿਸਤਾਨ ਵਿਚ ਇਹ ਹਥਿਆਰ ਤੰਤਰ ਕਿਸੇ ਖ਼ੁਫੀਆ ਤੰਤਰ ਜ਼ਰੀਏ ਚੋਰੀ ਚੱਲਦਾ ਹੋਵੇਗਾ ਪਰ ਅਜਿਹਾ ਨਹੀਂ ਹੈ। ਹਥਿਆਰਾਂ ਦਾ ਇਹ ਧੰਦਾ ਖੁੱਲ੍ਹੇਆਮ ਚੱਲਦਾ ਹੈ। ਏਕੇ-47 ਵਰਗੇ ਹਥਿਆਰਾਂ ਦੇ ਵੀ ਫੇਸਬੁੱਕ ਅਤੇ ਵਟਸਐਪ ’ਤੇ ਕੈਟਾਲਾਗ ਹਨ ਅਤੇ ਲੋਕ ਜਨਤਕ ਰੂਪ ਨਾਲ ਇਸ ਦੀ ਚੋਣ ਕਰਦੇ ਹਨ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਅਮਰੀਕਾ ਲਿਆ ਰਿਹੈ ਨਵੀਂ ਵੀਜ਼ਾ ਤਜਵੀਜ਼
ਇਕ ਪਾਕਿ ਨਾਗਰਿਕ ਜਿਸ ਨੂੰ ਉਸ ਦੇ ਘਰ ਹਥਿਆਰ ਪਹੁੰਚਾਇਆ ਗਿਆ ਹੈ, ਨੇ ਸਮਾ ਟੀਵੀ ਨੂੰ ਦੱਸਿਆ ਕਿ ਉਸ ਦਾ ਹਥਿਆਰ ਖੈਬਰ ਪਖਤੂਨਖਵਾ ਦੇ ਦਾਰਾ ਆਦਮਖੇਲ ਤੋਂ ਕਰਾਚੀ ਆਇਆ ਹੈ। ਇਸ ਦੀ ਕੀਮਤ 38,000 ਰੁਪਏ ਹੈ। ਵਿਅਕਤੀ ਨੇ ਕਿਹਾ ਕਿ ਡਿਲੀਵਰੀ ਤੋਂ ਪਹਿਲਾਂ ਉਸ ਤੋਂ ਇਹ ਵੀ ਨਹੀਂ ਪੁੱਛਿਆ ਗਿਆ ਕਿ ਉਸ ਕੋਲ ਇਸ ਦਾ ਲਾਇਸੈਂਸ ਹੈ ਜਾਂ ਨਹੀਂ। ਪੂਰਾ ਸੌਦਾ ਫ਼ੋਨ ’ਤੇ ਹੀ ਹੋਇਆ। ਉਸ ਨੇ ਦੱਸਿਆ ਕਿ ਉਸ ਨੇ ਈਜ਼ੀ ਪੈਸੇ ਰਾਹੀਂ 10,000 ਰੁਪਏ ਐਡਵਾਂਸ ਵਜੋਂ ਭੇਜੇ ਅਤੇ ਬਾਕੀ ਦੀ ਰਕਮ 28,000 ਰੁਪਏ ਹਥਿਆਰ ਮਿਲਣ ਤੋਂ ਬਾਅਦ ਅਦਾ ਕੀਤੀ। ਇਸ ਦੀ ਸਭ ਤੋਂ ਸਸਤੀ ਡਿਲੀਵਰੀ ਕਰਾਚੀ ਵਿਚ ਹੈ। ਇੱਥੇ ਦੋ ਵੱਖਰੇ ਨੈਟਵਰਕ ਹਨ: ਪਹਿਲਾ ਹਥਿਆਰਾਂ ਦਾ ਡੀਲਰ ਹੈ, ਦੂਜਾ ਉਹ ਹੈ ਜੋ ਇਸ ਦੀ ਸਪਲਾਈ ਕਰਦਾ ਹੈ। 9 ਐਮ.ਐਮ. ਦੀ ਪਿਸਟਲ ਤੋਂ ਲੈ ਕੇ ਏਕੇ-47 ਤੱਕ ਸਭ ਕੁਝ ਇਸ ਹੋਮ ਡਿਲਿਵਰੀ ਜ਼ਰੀਏ ਘਰ ਬੈਠੇ ਮਿਲ ਜਾਂਦੇ ਹਨ।
ਇਹ ਵੀ ਪੜ੍ਹੋ: ਪਾਕਿ: ਕਤਲ ਦੇ ਦੋਸ਼ੀ ਨੇ ਜੇਲ੍ਹ 'ਚੋਂ ਪ੍ਰੀਖਿਆ ’ਚ ਕੀਤਾ ਟਾਪ, ਇਨਾਮ ਵਜੋਂ ਮਿਲਿਆ ਇਹ ਮੌਕਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।