ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਦੀ ਨਿਯੁਕਤੀ 'ਤੇ ਅਮਰੀਕੀ ਰਾਸ਼ਟਰਪਤੀ ਬਾਈਡੇਨ ਦਾ ਅਹਿਮ ਬਿਆਨ

Thursday, May 04, 2023 - 11:31 AM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਨਵੇਂ ਮੁਖੀ ਅਜੈ ਬੰਗਾ ਇਕ ਪਰਿਵਰਤਨਕਾਰੀ ਹਸਤੀ ਸਾਬਤ ਹੋਣਗੇ ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿਚ ਮੁਹਾਰਤ, ਤਜ਼ਰਬੇ ਅਤੇ ਨਵੀਨਤਾ ਨਾਲ ਕੰਮ ਕਰਨਗੇ। ਬੰਗਾ, ਜੋ ਪਹਿਲਾਂ ਮਾਸਟਰਕਾਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਨ, ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦਾ ਮੁਖੀ ਨਿਯੁਕਤ ਕੀਤਾ ਗਿਆ। ਬੰਗਾ ਇਸ ਵੱਕਾਰੀ ਸੰਸਥਾ ਦੀ ਅਗਵਾਈ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।

ਇਹ ਵੀ ਪੜ੍ਹੋ: ਜੰਤਰ-ਮੰਤਰ ’ਤੇ ਫੋਲਡਿੰਗ ਬੈੱਡ ਲਿਆਉਣ ਨੂੰ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ

ਬਾਈਡੇਨ ਨੇ ਕਿਹਾ, "ਅਜੈ ਬੰਗਾ ਇੱਕ ਪਰਿਵਰਤਨਕਾਰੀ ਹਸਤੀ ਸਾਬਤ ਹੋਣਗੇ, ਜੋ ਅੰਤਰਰਾਸ਼ਟਰੀ ਵਿੱਤੀ ਸੰਸਥਾ ਵਿੱਚ ਮੁਹਾਰਤ, ਤਜ਼ਰਬੇ ਅਤੇ ਨਵੀਨਤਾ ਨਾਲ ਕੰਮ ਕਰਨਗੇ। ਵਿਸ਼ਵ ਬੈਂਕ ਦੀ ਅਗਵਾਈ ਅਤੇ ਹਿੱਸੇਦਾਰਾਂ ਨਾਲ ਮਿਲ ਕੇ ਉਹ ਸੰਸਥਾ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਨਗੇ। ਅਜੈ ਪਰਉਪਕਾਰ ਦੇ ਨਾਲ-ਨਾਲ ਨਿੱਜੀ ਅਤੇ ਜਨਤਕ ਖੇਤਰਾਂ ਨੂੰ ਇੱਕਠੇ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਣਗੇ ਤਾਂ ਜੋ ਇੱਕ ਖੁਸ਼ਹਾਲ ਆਰਥਿਕਤਾ ਲਈ ਜ਼ਰੂਰੀ ਬੁਨਿਆਦੀ ਬਦਲਾਅ ਹੋ ਸਕਣ ਅਤੇ ਇਹ ਸਮੇਂ ਦੀ ਲੋੜ ਵੀ ਹੈ।"

ਇਹ ਵੀ ਪੜ੍ਹੋ: ਛੱਤੀਸਗੜ੍ਹ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਔਰਤਾਂ ਅਤੇ 2 ਬੱਚਿਆਂ ਸਣੇ 11 ਲੋਕਾਂ ਦੀ ਦਰਦਨਾਕ ਮੌਤ

ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਕਿਹਾ ਕਿ ਬੰਗਾ ਵਿਸ਼ਵ ਬੈਂਕ ਦੇ ਵਿਕਾਸ ਦੀਆਂ ਕੋਸ਼ਿਸ਼ਾਂ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਬੰਗਾ ਨੂੰ ਇਸ ਅਹੁਦੇ ਲਈ ਖੁਦ ਬਾਈਡੇਨ ਨੇ ਹੀ ਨਾਮਜ਼ਦ ਕੀਤਾ ਸੀ। ਬੰਗਾ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਵੀ ਕੰਮ ਕਰ ਚੁੱਕੇ ਹਨ। ਉਹ 'ਪਾਰਟਨਰਸ਼ਿਪ ਫਾਰ ਸੈਂਟਰਲ ਅਮਰੀਕਾ' ਦੇ ਸਹਿ-ਮੁਖੀ ਸਨ। ਸਾਲ 2020-22 ਦੌਰਾਨ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਆਨਰੇਰੀ ਪ੍ਰਧਾਨ ਰਹੇ ਬੰਗਾ ਐਕਸਰ ਕੰਪਨੀ ਦੇ ਚੇਅਰਮੈਨ ਅਤੇ ਟੇਮਾਸੇਕ ਦੇ ਸੁਤੰਤਰ ਨਿਰਦੇਸ਼ਕ ਵੀ ਹਨ। ਇਸ ਤੋਂ ਪਹਿਲਾਂ ਉਹ ਅਮਰੀਕਨ ਰੈੱਡ ਕਰਾਸ, ਕਰਾਫਟ ਫੂਡਜ਼ ਅਤੇ ਡਾਓ ਇੰਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਵੀ ਹਿੱਸਾ ਰਹਿ ਚੁੱਕੇ ਹਨ। ਉਹ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਸੰਸਥਾਪਕ ਟਰੱਸਟੀ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ ਗਠਿਤ ਸਾਈਬਰ-ਸੁਰੱਖਿਆ ਕਮਿਸ਼ਨ ਦੇ ਮੈਂਬਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ।

ਇਹ ਵੀ ਪੜ੍ਹੋ: ਸਵ. ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਅੱਜ ਬਾਦਲ ਪਿੰਡ ਆਉਣਗੇ ਅਮਿਤ ਸ਼ਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News