ਅਜਬ-ਗਜ਼ਬ : ਅਜਿਹੀ ਜਗ੍ਹਾ ਜਿਥੇ ਦੁਨੀਆ ਭਰ ਦੇ ਸੁਸਤ ਲੋਕਾਂ ਦਾ ਲੱਗਦੈ ਮੇਲਾ

Saturday, Jan 07, 2023 - 05:16 AM (IST)

ਕੋਲੰਬੀਆ (ਇੰਟ.)-ਦੁਨੀਆ ’ਚ ਸੁਸਤ ਲੋਕਾਂ ਦੀ ਕਮੀ ਨਹੀਂ ਹੈ। ਕੁਝ ਲੋਕ ਤਾਂ ਇੰਨੇ ਸੁਸਤ ਹੁੰਦੇ ਹਨ ਕਿ ਉਨ੍ਹਾਂ ਨੂੰ ਤੁਸੀਂ ਪਾਣੀ ਸੁੱਟ ਕੇ ਵੀ ਨਹੀਂ ਜਗਾ ਸਕਦੇ। ਤੇਜ਼ ਮੀਂਹ ਵੀ ਉਨ੍ਹਾਂ ਨੂੰ ਨਹੀਂ ਜਗਾ ਸਕਦਾ। ਸੁਸਤ ਲੋਕਾਂ ਦਾ ਅਜਿਹਾ ਹੀ ਕੁਝ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕੋਲੰਬੀਆ ਵਿਚ, ਜਿਥੇ ਦੁਨੀਆ ਭਰ ਦੇ ਸੁਸਤ ਲੋਕ ਇਕੱਠੇ ਹੁੰਦੇ ਹਨ ਅਤੇ ਸੜਕਾਂ ’ਤੇ ਥਾਂ-ਥਾਂ ਤੁਹਾਨੂੰ ਸੁੱਤੇ ਹੋਏ ਮਿਲਦੇ ਹਨ। ਇਥੇ ਤੁਹਾਨੂੰ ਕੋਈ ਰਾਹ ਵਿਚਾਲੇ ਬਿਸਤਰਾ ਲਗਾਈ ਸੁੱਤਾ ਮਿਲ ਜਾਏਗਾ ਤਾਂ ਕੋਈ ਕਿਸੇ ਦਰੱਖਤ ਹੇਠਾਂ। ਦਰਅਸਲ, ਇਹ ਸਭ ‘ਵਰਲਡ ਲੇਜ਼ੀਨੈੱਸ ਡੇ’ ਵਾਲੇ ਦਿਨ ਨਜ਼ਰ ਆਉਂਦਾ ਹੈ। ਇਹ ਦਿਨ ਤੁਹਾਡੇ ਲਈ ਅਜੀਬ ਜ਼ਰੂਰ ਹੋ ਸਕਦਾ ਹੈ ਪਰ ਯਕੀਨ ਮੰਨੋ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਇਥੇ ਦੁਨੀਆ ਭਰ ਦੇ ਸੁਸਤ ਲੋਕ ਆਉਂਦੇ ਹਨ ਅਤੇ ਇਸ ਤਿਉਹਾਰ ਦਾ ਹਿੱਸਾ ਬਣਦੇ ਹਨ। ਇਸ ਵਾਰ ਇਹ ਦਿਨ ਪਿਛਲੀ 19 ਅਗਸਤ ਭਾਵ ਐਤਵਾਰ ਨੂੰ ਕੰਲੋਬੀਆ ਦੇ ਇਤਾਗੁਈ ਸ਼ਹਿਰ ’ਚ ਮਨਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ 

PunjabKesari

ਇਸ ਦੌਰਾਨ ਲੋਕ ਆਪਣੇ ਨਾਲ ਗੱਦੇ ਅਤੇ ਬਿਸਤਰੇ ਲੈ ਕੇ ਆਏ ਅਤੇ ਉਨ੍ਹਾਂ ਨੇ ਆਪਣੇ ਬਿਸਤਰੇ ’ਤੇ ਰੰਗ-ਬਿਰੰਗੀਆਂ ਲੜੀਆਂ ਵੀ ਸਜਾਈਆਂ ਅਤੇ ਸੜਕਾਂ ’ਤੇ ਸੌਂ ਕੇ ਇਸ ਦਿਨ ਦਾ ਆਨੰਦ ਮਾਣਿਆ। ਦੱਸ ਦੇਈਏ ਕਿ ਇਹ ਇਕ ਅਜਿਹਾ ਦਿਨ ਹੈ, ਜਿਸ ਸਮੇਂ ਇਤਾਗੁਈ ਸ਼ਹਿਰ ਸੁਸਤੀ ਦੇ ਮਾਰੇ ਲੋਕਾਂ ਨਾਲ ਭਰ ਜਾਂਦਾ ਹੈ। ਕਹਿ ਸਕਦੇ ਹਾਂ ਕਿ ਇਸ ਦਿਨ ਲੋਕ ਪੂਰਾ ਦਿਨ ਬਿਸਤਰੇ ’ਤੇ ਸੁਸਤੀ ’ਚ ਡੁੱਬ ਕੇ ਬਿਤਾ ਸਕਦੇ ਹਨ। ਦੱਸ ਦੇਈਏ ਕਿ ਇਸ ਸੈਲੀਬ੍ਰੇਸ਼ਨ ਨੂੰ ਮਨਾਉਣ ਦੇ ਪਿੱਛੇ ਇਕ ਖ਼ਾਸ ਕਾਰਨ ਹੈ, ਜੋ ਬੇਹੱਦ ਦਿਲਚਸਪ ਹੈ। ਦਰਅਸਲ, ਕੋਲੰਬੀਆ ਦੇ ਲੋਕ ਤਣਾਅ ਨਾਲ ਲੜਨ ਲਈ ਹਰ ਸਾਲ ‘ਸੁਸਤੀ ਦਾ ਦਿਨ’ ਮਨਾਉਂਦੇ ਹਨ। ਇਸ ਵਾਰ ਵੀ ਕੋਲੰਬੀਆ ’ਚ ਲੋਕ ਆਪਣੇ ਗੱਦੇ, ਬਿਸਤਰੇ ਲੈ ਕੇ ਸੜਕਾਂ ’ਤੇ ਸੌਂਦੇ ਦਿਖੇ। ਪੂਰਾ ਦਿਨ ਸੁਸਤੀ ’ਚ ਡੁੱਬੇ ਰਹਿਣ ਦਾ ਇਹ ਖ਼ਾਸ ਦਿਨ ਕੋਈ ਨਵਾਂ ਨਹੀਂ ਸਗੋਂ 1985 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਲੰਡਨ ਤੋਂ ਬੈਂਗਲੁਰੂ ਜਾ ਰਹੇ ਜਹਾਜ਼ ’ਚ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ ਇੰਝ ਬਚਾਈ ਵਿਅਕਤੀ ਦੀ ਜਾਨ

ਜ਼ਿਕਰਯੋਗ ਹੈ ਕਿ ਕੋਲੰਬੀਆ ਦੇ ਉੱਤਰ-ਪੱਛਮ ਵਿਚ ਸਥਿਤ ਇਤਾਗੁਈ ਸ਼ਹਿਰ ਦੀ ਆਬਾਦੀ 2 ਲੱਖ ਹੈ। ਅੱਜ ਤੋਂ 38 ਸਾਲ ਪਹਿਲਾਂ ਇਕ ਨਿਵਾਸੀ ਮਾਰੀਓ ਮੋਂਟੋਆ ਨੂੰ ਇਹ ਵਿਚਾਰ ਆਇਆ ਸੀ ਕਿ ਸ਼ਹਿਰ ਵਿਚ ਲੋਕਾਂ ਕੋਲ ਆਰਾਮ ਦਾ ਇਕ ਦਿਨ ਹੋਣਾ ਚਾਹੀਦਾ ਹੈ। ਸੁਸਤ ਲੋਕਾਂ ਵਿਚਾਲੇ ਇਸ ਦਿਨ ’ਚ ਕੁਝ ਮੁਕਾਬਲੇਬਾਜ਼ੀਆਂ ਵੀ ਹੁੰਦੀਆਂ ਹਨ, ਜਿਵੇਂ ਕਿਸਦਾ ਪਜਾਮਾ ਸਭ ਤੋਂ ਚੰਗਾ ਦਿਖ ਰਿਹਾ ਹੈ ਅਤੇ ਕੌਣ ਸਭ ਤੋਂ ਤੇਜ਼ ਬਿਸਤਰੇ ’ਤੇ ਪਹੁੰਚਦਾ ਹੈ।
 


Manoj

Content Editor

Related News