ਯੂਰਪੀ ਦੇਸ਼ ਦੀ ਰੇਡੀਓ ਫ੍ਰੈਕੁਐਂਸੀ ''ਚ ਆ ਗਈ ਗੜਬੜੀ ! ਸਾਰੀਆਂ ਫਲਾਈਟਾਂ ਰੱਦ, Airspace ਹੋਇਆ ਖਾਲੀ
Sunday, Jan 04, 2026 - 04:56 PM (IST)
ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਗ੍ਰੀਸ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰੇਡੀਓ ਫ੍ਰੀਕੁਐਂਸੀ ਵਿੱਚ ਆਈ ਇੱਕ ਵੱਡੀ ਤਕਨੀਕੀ ਗੜਬੜੀ ਕਾਰਨ ਦੇਸ਼ ਭਰ ਵਿੱਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਅਚਾਨਕ ਆਈ ਰੁਕਾਵਟ ਕਾਰਨ ਗ੍ਰੀਸ ਦਾ ਹਵਾਈ ਖੇਤਰ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੈ।
ਗ੍ਰੀਸ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਅਨੁਸਾਰ ਸੁਰੱਖਿਆ ਉਪਾਅ ਵਜੋਂ ਹਵਾਈ ਅੱਡਿਆਂ ਦੇ ਸੰਚਾਲਨ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਏਥਨਜ਼ ਫਲਾਈਟ ਇਨਫਰਮੇਸ਼ਨ ਰੀਜਨ ਰਾਹੀਂ ਕੁਝ ਓਵਰਫਲਾਈਟਾਂ ਜਾਰੀ ਹਨ, ਪਰ ਦੇਸ਼ ਦੇ ਅੰਦਰ ਉਡਾਣਾਂ ਨੂੰ ਰੋਕ ਦਿੱਤਾ ਗਿਆ ਹੈ।
🚨 #BREAKING Severe air traffic disruptions due to a communications failure in #Greek #ATC, #Athens & #Makedonia #FIR, causing major delays. #Greece has declared Zero Rate airspace until 14:00utc#Aviation #Greece #AirTraffic #Flights@fl360aero @OnDisasters @flightradar24 pic.twitter.com/1yRxUNWarw
— Aviation News Israel (@AviationNewsIL) January 4, 2026
ਏਥਨਜ਼ ਇੰਟਰਨੈਸ਼ਨਲ ਏਅਰਪੋਰਟ 'ਤੇ ਸਵੇਰੇ 9 ਵਜੇ ਤੋਂ ਸੁਰੱਖਿਆ ਚੈੱਕ-ਇਨ ਅਤੇ ਰਵਾਨਗੀ ਬੰਦ ਕਰ ਦਿੱਤੀ ਗਈ ਹੈ। ਹਵਾਈ ਅੱਡਿਆਂ 'ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਹਜ਼ਾਰਾਂ ਮੁਸਾਫਿਰ ਉੱਥੇ ਫਸੇ ਹੋਏ ਹਨ। ਇਸ ਗੜਬੜੀ ਕਾਰਨ ਕਈ ਉਡਾਣਾਂ ਨੂੰ ਗੁਆਂਢੀ ਦੇਸ਼ਾਂ ਵੱਲ ਮੋੜਿਆ ਜਾ ਰਿਹਾ ਹੈ ਤੇ ਜਿੱਥੇ ਸੰਭਵ ਹੋਵੇ, ਜਹਾਜ਼ਾਂ ਨੂੰ ਮੈਨੂਅਲ ਤਰੀਕੇ ਨਾਲ ਲੈਂਡ ਕਰਵਾਇਆ ਜਾ ਰਿਹਾ ਹੈ।
ਰਿਪੋਰਟ ਅਨੁਸਾਰ ਗ੍ਰੀਸ ਦਾ ਹਵਾਈ ਖੇਤਰ ਸਥਾਨਕ ਸਮੇਂ ਅਨੁਸਾਰ ਦੇਰ ਸ਼ਾਮ ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ। ਸਿਵਲ ਐਵੀਏਸ਼ਨ ਅਥਾਰਟੀ ਇਸ ਗੜਬੜ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਸਿਸਟਮ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਇਸ ਦੇ ਪੂਰੀ ਤਰ੍ਹਾਂ ਠੀਕ ਹੋਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਦਿੱਤਾ ਗਿਆ ਹੈ। ਏਅਰਲਾਈਨਾਂ ਨੇ ਯਾਤਰੀਆਂ ਨੂੰ ਫਲਾਈਟਾਂ ਦੀ ਦੇਰੀ ਅਤੇ ਲੰਬੀਆਂ ਉਡੀਕਾਂ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ- ਵੈਨੇਜ਼ੁਏਲਾ 'ਤੇ ਹੋਏ ਅਮਰੀਕੀ ਹਮਲੇ ਬਾਰੇ ਭਾਰਤ ਨੇ ਦਿੱਤਾ ਪਹਿਲਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
