ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ ''ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ
Saturday, Apr 10, 2021 - 07:30 PM (IST)
ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਖਤਰਾ ਇੰਨਾ ਵਧ ਗਿਆ ਹੈ ਕਿ ਹੁਣ ਲੋਕਾਂ ਨੇ ਦੇਸ਼ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇਥੇ ਇਸਲਾਮਾਬਾਦ ਏਅਰਪੋਰਟ 'ਤੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੀ ਭੀੜ ਦੇਖੀ ਗਈ ਹੈ। ਇਹ ਲੋਕ ਬ੍ਰਿਟੇਨ ਦੀ ਫਲਾਈਟ ਲੈਣ ਲਈ ਇਥੇ ਪਹੁੰਚੇ ਸਨ। ਦਰਅਸਲ ਬ੍ਰਿਟੇਨ ਨੇ ਇਨਫੈਕਸ਼ਨ 'ਤੇ ਕੰਟਰੋਲ ਲਈ ਕੁਝ ਦੇਸ਼ਾਂ 'ਤੇ ਐਂਟਰੀ ਬੈਨ ਲਾਈ ਹੈ ਜਿਸ 'ਚ ਪਾਕਿਸਤਾਨੀ ਵੀ ਸ਼ਾਮਲ ਹੈ। ਇਸ ਦੀ ਡੈਡਲਾਈਨ 9 ਅਪ੍ਰੈਲ ਰੱਖੀ ਸੀ। ਬ੍ਰਿਟਿਸ਼ ਪਾਕਿਸਤਾਨੀ ਸੰਸਦ ਮੈਂਬਰ ਨੇ ਤਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਚਾਰਟਰ ਫਲਾਈਟ ਦੀ ਬੇਨਤੀ ਕੀਤੀ ਹੈ ਤਾਂ ਕਿ ਫਸੇ ਹੋਏ ਲੋਕਾਂ ਲਈ ਐਮਰਜੈਂਸੀ ਫਲਾਈਟ ਦਾ ਸੰਚਾਲਨ ਕੀਤਾ ਜਾ ਸਕੇ।
ਇਹ ਵੀ ਪੜ੍ਹੋ-ਇੰਡੋਨੇਸ਼ੀਆ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਇਕ ਦੀ ਮੌਤ
ਵੱਡੀ ਗਿਣਤੀ 'ਚ ਏਅਰਪੋਰਟ ਪਹੁੰਚੇ ਲੋਕਾਂ ਕਾਰਣ ਏਅਰਲਾਈਨ ਸਟਾਫ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਪਨਾ ਪੈ ਰਿਹਾ ਹੈ। ਮਹਾਮਾਰੀ ਦਰਮਿਆਨ ਲੋਕਾਂ ਨੂੰ ਲਾਈਨ 'ਚ ਖੜ੍ਹੇ ਹੋਣ ਅਤੇ ਚੈੱਕ-ਇਨ ਲਈ ਸਟਾਫ ਨੂੰ ਖੜ੍ਹੇ ਹੋ ਕੇ ਸਾਰੇ ਕੰਮ ਕਰਨ 'ਤੇ ਮਜ਼ਬੂਰ ਹੋਣਾ ਪਿਆ। ਮੀਡੀਆ ਰਿਪੋਰਟ ਮੁਤਾਬਕ ਜਹਾਜ਼ 'ਚ ਚੜਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਦਾ ਤਾਪਮਾਨ ਵੀ ਚੈੱਕ ਨਹੀਂ ਕੀਤਾ ਗਿਆ। ਹਾਲਾਂਕਿ ਇਨ੍ਹਾਂ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਦਿਖਾਉਣ ਦਾ ਨਿਯਮ ਜ਼ਰੂਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਥੇ ਪਹੁੰਚਣ ਤੋਂ ਬਾਅਦ ਕੁਝ ਟੈਸਟ ਵੀ ਕਰਵਾਏ ਜਾਂਦੇ ਹਨ।
ਇਹ ਵੀ ਪੜ੍ਹੋ-ਦਿਮਾਗ 'ਚ ਸੁਪਰ ਚਿੱਪ ਲਾਉਂਦੇ ਹੀ ਬਾਂਦਰ ਖੇਡਣ ਲੱਗ ਪਿਆ ਵੀਡੀਓ ਗੇਮ
ਘਰਾਂ 'ਚ ਵੀ ਆਈਸੋਲੇਟ ਹੋ ਸਕਣਗੇ ਲੋਕ
ਡੈਡਲਾਈਨ ਖਤਮ ਹੋਣ ਤੋਂ ਪਹਿਲਾਂ ਬ੍ਰਿਟੇਨ ਪਹੁੰਚਣ 'ਤੇ ਲੋਕਾਂ ਨੂੰ ਇਕ ਫਾਇਦਾ ਇਹ ਵੀ ਹੋਇਆ ਹੈ ਕਿ ਹੁਣ ਉਨ੍ਹਾਂ ਨੂੰ ਹੋਟਲ 'ਚ 11 ਦਿਨ ਤੱਕ ਕੁਆਰੰਟਾਈਨ ਰਹਿਣ ਲਈ 1,750 ਪਾਊਂਡ ਖਰਚ ਨਹੀਂ ਕਰਨੇ ਪੈਣਗੇ। ਸਗੋਂ ਇਹ ਲੋਕ ਆਪਣੇ ਘਰਾਂ 'ਚ ਰਹਿ ਕੇ ਸੈਲਫ ਆਈਸੋਲੇਟ ਹੋ ਸਕਦੇ ਹਨ। ਅਜਿਹੇ ਬਹੁਤ ਸਾਰੇ ਪਰਿਵਾਰ ਵੀ ਦੇਖੇ ਗਏ ਹਨ ਜਿਨ੍ਹਾਂ ਨੂੰ ਜਲਦੀ ਪਹੁੰਚਣ ਤੋਂ ਬਾਅਦ ਵੀ ਫਲਾਈਟ 'ਚ ਬੈਠਣ ਨਹੀਂ ਦਿੱਤਾ ਗਿਆ। ਬਕਿੰਘਮਸ਼ਾਇਰ ਦੇ ਰਹਿਣ ਵਾਲੇ ਇਕ ਪਰਿਵਾਰ ਨੂੰ ਬ੍ਰਿਟੇਨ ਜਾਣ ਵਾਲੇ ਜਹਾਜ਼ 'ਚ ਉਨ੍ਹਾਂ ਦੀ ਸੀਟ 'ਤੇ ਨਹੀਂ ਬੈਠਣ ਦਿੱਤਾ ਗਿਆ ਜਦਕਿ ਉਨ੍ਹਾਂ ਨੇ ਤਿੰਨ ਘਟੇ ਪਹਿਲਾਂ ਹੀ ਚੈੱਕ ਇਨ ਕੀਤਾ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।