''Airbnb'' ਨੇ ਉਸ ਨਾਲ ਜੁੜੇ ਘਰਾਂ ''ਚ ''ਪਾਰਟੀ'' ਕਰਨ ''ਤੇ ਲਾਈ ਰੋਕ ਨੂੰ ਕੀਤਾ ਸਥਾਈ
Wednesday, Jun 29, 2022 - 02:07 AM (IST)
ਸੈਨ ਫ੍ਰਾਂਸਿਸਕੋ-ਅਮਰੀਕੀ ਕੰਪਨੀ 'ਏਅਰਬੈਂਡ' ਨੇ ਉਸ ਦੀ ਵੈੱਬਸਾਈਟ 'ਤੇ ਘੱਟ ਮਿਆਦ ਲਈ ਕਿਰਾਏ ਲਈ ਸੂਚੀਬੱਧ ਘਰਾਂ 'ਚ ਪਾਰਟੀ ਕਰਨ 'ਤੇ ਲੱਗੀ ਅਸਥਾਈ ਰੋਕ ਨੂੰ ਸਥਾਈ ਕਰਨ ਦਾ ਫੈਸਲਾ ਕੀਤਾ ਹੈ। ਸੈਨ ਫ੍ਰਾਂਸਿਸਕੋ ਸਥਿਤ ਕੰਪਨੀ ਦਾ ਮੰਨਣਾ ਹੈ ਕਿ ਇਸ ਪਾਬੰਦੀ ਨੇ ਕੰਮ ਕੀਤਾ ਹੈ ਅਤੇ ਮੰਗਲਵਾਰ ਨੂੰ ਕਿਹਾ ਕਿ ਸੂਚੀਬੱਧ ਜਾਇਦਾਦਾਂ 'ਤੇ ਹੋਣ ਵਾਲੀ ਪਾਰਟੀ ਦੀ ਗਿਣਤੀ 'ਚ ਇਕ ਸਾਲ ਪਹਿਲੇ ਦੀ ਤੁਲਨਾ 'ਚ 44 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਕੋਲੰਬੀਆ ਦੀ ਜੇਲ੍ਹ 'ਚ ਦੰਗਿਆਂ ਦੀ ਕੋਸ਼ਿਸ਼ ਦੌਰਾਨ ਅੱਗ ਲੱਗਣ ਕਾਰਨ 49 ਲੋਕਾਂ ਦੀ ਹੋਈ ਮੌਤ
'ਏਅਰਬੈਂਡ' ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ 6600 ਤੋਂ ਜ਼ਿਆਦਾ ਮਹਿਮਾਨਾਂ ਨੂੰ ਪਿਛਲੇ ਸਾਲ ਮੁਅੱਤਲ ਕੀਤਾ ਗਿਆ ਸੀ। 'ਏਅਰਬੈਂਡ' ਨੇ ਕੈਲੀਫੋਰਨੀਆ 'ਚ ਇਕ ਘਰ 'ਚ ਪਾਰਟੀ ਦੌਰਾਨ ਗੋਲੀਬਾਰੀ ਦੀ ਘਟਨਾ ਹੋਣ ਤੋਂ ਬਾਅਦ 2019 'ਚ ਪਾਰਟੀ 'ਤੇ ਲਗਾਮ ਲਾਉਣੀ ਸ਼ੁਰੂ ਕੀਤੀ ਸੀ।
ਇਹ ਵੀ ਪੜ੍ਹੋ : EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ
ਉਸ ਸਮੇਂ ਕੰਪਨੀ ਨੇ ਏਅਰਬੈਂਡ ਨਾਲ ਜੁੜੇ ਸਥਾਨਾਂ 'ਤੇ ਪਾਰਟੀ ਕਰਨ ਲਈ ਵਿਗਿਆਪਨ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਿਤ ਕਰਨ 'ਤੇ ਰੋਕ ਲਾਈ ਸੀ। 'ਏਅਰਬੈਂਡ' ਨੇ ਦੱਸਿਆ ਕਿ ਮਹਾਮਾਰੀ ਦੌਰਾਨ ਉਸ ਨਾਲ ਜੁੜੇ ਸਥਾਨਾਂ 'ਤੇ ਪਾਰਟੀ ਕੀਤੇ ਜਾਣ ਦੀ ਗਿਣਤੀ 'ਚ ਵਾਧਾ ਹੋਇਆ ਸੀ ਕਿਉਂਕਿ ਲੋਕ ਬਾਰ ਅਤੇ ਕੱਲਬ ਦੀ ਥਾਂ ਕਿਰਾਏ ਦੇ ਘਰਾਂ 'ਚ ਪਾਰਟੀ ਕਰਨਾ ਪਸੰਦ ਕਰ ਰਹੇ ਸਨ। ਇਸ ਕਾਰਨ 2020 'ਚ ਅਸਥਾਈ ਪਾਬੰਦੀ ਲਾਈ ਗਈ ਸੀ।
ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ