ਨਮਾਜ਼ ਪੜ ਰਹੇ ਲੋਕਾਂ ਉਤੇ ਏਅਰ ਸਟ੍ਰਾਇਕ , 100 ਤੋਂ ਵੱਧ ਮੌਤਾਂ

Saturday, Aug 10, 2024 - 02:23 PM (IST)

ਨਮਾਜ਼ ਪੜ ਰਹੇ ਲੋਕਾਂ ਉਤੇ ਏਅਰ ਸਟ੍ਰਾਇਕ , 100 ਤੋਂ ਵੱਧ ਮੌਤਾਂ

ਗਾਜ਼ਾ- ਇਜ਼ਰਾਈਲ ਅਤੇ ਹਮਾਸ ਦਰਮਿਆਨ ਜਾਰੀ ਸੰਘਰਸ਼ ਗਾਜ਼ਾ ਵਿਚ ਫਿਰ ਤੇਜ਼ ਹੋ ਚੁੱਕਾ ਹੈ। ਗਾਜ਼ਾ ਵਿਚ ਇਜ਼ਰਾਇਲੀ ਹਮਲੇ ਜਾਰੀ ਹਨ ਅਤੇ ਇਸ ਹਿੰਸਾ ਕਾਰਨ ਸਭ ਤੋਂ ਵੱਧ ਨੁਕਸਾਨ ਆਮ ਨਾਗਰਿਕਾਂ ਨੂੰ ਹੋ ਰਿਹਾ ਹੈ, ਜੋ ਪਹਿਲਾਂ ਤੋਂ ਹੀ ਉਜੜੇ ਅਤੇ ਸੰਕਟਗ੍ਰਸਤ ਹਨ।ਫਿਲਸਤੀਨੀ ਅਖਬਾਰ ਏਜੰਸੀ WAFA  ਦੇ ਹਵਾਲੇ ਨਾਲ ਰਾਇਟਰਜ਼ ਨੇ ਦੱਸਿਆ ਕਿ ਪੂਰਬੀ ਗਾਜ਼ਾ ਵਿਚ ਇਜ਼ਰਾਇਲੀ ਹਮਲਿਆਂ ਦਾ ਕਹਿਰ ਜਾਰੀ ਹੈ ਅਤੇ ਇਕ ਸਕੂਲ 'ਤੇ ਹੋਏ ਹਵਾਈ ਹਮਲਿਆਂ ਵਿਚ ਹੁਣ ਤੱਕ 100 ਤੋਂ ਵਧ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦ ਉਜੜੇ ਫਿਲਸਤੀਨੀ ਲੋਕ ਨਮਾਜ਼ ਅਦਾ ਕਰ ਰਹੇ ਸਨ।

ਹਮਾਸ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ, ''ਇਜ਼ਰਾਇਲੀ ਹਮਲਿਆਂ ਨੇ ਫਜਰ ਦੀ ਨਮਾਜ਼ ਅਦਾ ਕਰ ਰਹੇ ਉਜੜੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਇਸ ਦੇ ਕਾਰਨ ਪੀੜਤਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ।'' ਇਹ ਹਮਲਾ ਗਾਜ਼ਾ ਵਿਚ ਹੋ ਰਹੇ ਲਗਾਤਾਰ ਹਮਲਿਆਂ ਦੀ ਲੜੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ 4 ਅਗਸਤ ਨੂੰ ਗਾਜ਼ਾ ਸ਼ਹਿਰ ਵਿਚ ਉਜੜਿਆਂ ਲਈ ਆਸਰੇ ਦੇ ਰੂਪ ਵਿਚ ਕੰਮ ਕਰ ਰਹੇ ਦੋ ਸਕੂਲਾਂ 'ਤੇ ਇਜ਼ਰਾਇਲੀ ਹਮਲੇ ਹੋਏ, ਜਿਨ੍ਹਾਂ 'ਚ 30 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਦੇ ਇਲਾਵਾ ਗਾਜ਼ਾ ਦੇ ਹਮਾਮਾ ਸਕੂਲ 'ਤੇ ਵੀ ਹਮਲਾ ਹੋਇਆ ਜਿਸ ਵਿਚ 17 ਲੋਕ ਮਾਰੇ ਗਏ।1 ਅਗਸਤ ਨੂੰ ਦਲਾਲ ਅਲ-ਮੁਗਰਾਬੀ ਸਕੂਲ ਉਤੇ ਕੀਤੇ ਗਏ ਹਮਲੇ ਵਿਚ 15 ਲੋਕਾਂ ਦੀ ਜਾਨ ਚਲੀ ਗਈ ਸੀ। 


author

DILSHER

Content Editor

Related News