ਏਅਰ ਮਾਰਸ਼ਲ ਸਿੱਧੂ ਹੋਣਗੇ ਪਾਕਿ ਦੇ ਨਵੇਂ ਹਵਾਈ ਫੌਜ ਮੁਖੀ

Thursday, Mar 18, 2021 - 01:25 AM (IST)

ਏਅਰ ਮਾਰਸ਼ਲ ਸਿੱਧੂ ਹੋਣਗੇ ਪਾਕਿ ਦੇ ਨਵੇਂ ਹਵਾਈ ਫੌਜ ਮੁਖੀ

ਇਸਲਾਮਾਬਾਦ-ਪਾਕਿਸਤਾਨ ਨੇ ਬੁੱਧਵਾਰ ਨੂੰ ਏਅਰ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੂੰ ਪਾਕਿਸਤਾਨੀ ਹਵਾਈ ਫੌਜ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮੌਜੂਦਾ ਹਵਾਈ ਫੌਜ ਮੁਖੀ ਏਅਰ ਮਾਰਸ਼ਲ ਮੁਜਾਹਿਦ ਅਨਵਰ ਖਾਨ 19 ਮਾਰਚ ਨੂੰ ਮੇਵਾਮੁਕਤ ਹੋਣਗੇ ਜਿਸ ਤੋਂ ਬਾਅਦ ਸਿੱਧੂ ਇਹ ਜ਼ਿੰਮੇਵਾਰੀ ਸੰਭਾਲਣਗੇ। ਸਿੱਧੂ 1986 'ਚ ਲੜਾਕੂ ਪਾਲਟ ਵਜੋਂ ਪਾਕਿਸਤਾਨੀ ਹਵਾਈ ਫੌਜ 'ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੂੰ ਕਈ ਅਹਿਮ ਅਹੁਦਿਆਂ 'ਤੇ ਕੰਮ ਕਰਨ ਦਾ ਤਰਜ਼ਬਾ ਹੈ।

ਇਹ ਵੀ ਪੜ੍ਹੋ -ਕੋਵਿਡ-19 ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਬਹੁਤ ਹੀ ਘੱਟ : WHO

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News