ਕੋਵਿਡ ਵਾਰਡ ''ਚ ਹਵਾ ''ਚ ਮੌਜੂਦ ਕੋਰੋਨਾ ਵਾਇਰਸ ਨੂੰ ਹਟਾ ਸਕਦੇ ਹਨ ਏਅਰ ਫਿਲਟਰ : ਅਧਿਐਨ

Wednesday, Nov 17, 2021 - 06:41 PM (IST)

ਕੋਵਿਡ ਵਾਰਡ ''ਚ ਹਵਾ ''ਚ ਮੌਜੂਦ ਕੋਰੋਨਾ ਵਾਇਰਸ ਨੂੰ ਹਟਾ ਸਕਦੇ ਹਨ ਏਅਰ ਫਿਲਟਰ : ਅਧਿਐਨ

ਲੰਡਨ-ਹਸਪਤਾਲਾਂ ਦੇ ਕੋਵਿਡ-19 ਵਾਰਡ 'ਚ ਕੋਰੋਨਾ ਵਾਇਰਸ ਦੀ ਹਵਾ 'ਚ ਮੌਜੂਦਗੀ ਨੂੰ 'ਏਅਰ ਫਿਲਟਰੇਸ਼ਨ' ਪ੍ਰਭਾਵੀ ਰੂਪ ਨਾਲ ਘਟਾ ਸਕਦਾ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਬ੍ਰਿਟੇਨ 'ਚ ਕੈਂਬ੍ਰਿਜ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੋਵਿਡ-19 ਵਾਰਡ 'ਚ ਇਕ ਏਅਰ ਫਿਲਟਰੇਸ਼ਨ ਮਸ਼ੀਨ ਲਾਈ ਅਤੇ ਪਾਇਆ ਕਿ ਇਸ ਨੇ ਹਵਾ 'ਚ ਮੌਜੂਦ ਲਗਭਗ ਸਾਰੇ ਤਰ੍ਹਾਂ ਦੇ ਸਾਰਸ-ਕੋਵੀ-2 ਨੂੰ ਹਟਾ ਦਿੱਤਾ।

ਇਹ ਵੀ ਪੜ੍ਹੋ : ਪੋਲੈਂਡ ਨੇ ਕੀਤਾ ਪਾਣੀਆਂ ਦੀਆਂ ਵਾਛੜਾਂ ਦਾ ਇਸਤੇਮਾਲ, ਬੇਲਾਰੂਸ 'ਤੇ ਹਮਲੇ ਦਾ ਲਾਇਆ ਦੋਸ਼

ਉਨ੍ਹਾਂ ਨੇ ਦੱਸਿਆ ਕਿ ਅਧਿਐਨ ਦੇ ਨਤੀਜਿਆਂ ਨੇ ਇਨਫੈਕਸ਼ਨ ਦੇ ਹਵਾ ਰਾਹੀਂ ਕਹਿਰ ਨੂੰ ਘਟਾਉਣ ਲਈ ਕਿਤੇ ਜ਼ਿਆਦਾ ਸਵੱਛ ਹਵਾ ਨੂੰ ਲੈ ਕੇ ਮਾਪਦੰਡ ਸਥਾਪਿਤ ਕਰਨ ਦੀ ਸੰਭਾਵਨਾ ਪੈਦਾ ਕੀਤੀ ਹੈ। ਖੋਜਕਰਤਾਵਾਂ ਨੇ ਪਾਇਆ ਕਿ ਇਹ ਤੱਥ ਕ੍ਰਮਿਕ ਰੂਪ ਨਾਲ ਮਜ਼ਬੂਤ ਹੋਇਆ ਹੈ ਕਿ ਸਾਰਸ-ਕੋਵੀ-2 ਵਾਇਰਸ ਏਅਰੋਸੋਲ ਰਾਹੀਂ ਫੈਲ ਸਕਦਾ ਹੈ।

ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ

ਇਹ ਅਧਿਐਨ ਕਲੀਨਿਕਲ ਇੰਪੈਕਸੀਅਸ ਡਿਜੇਸਜ ਜਨਰਲ 'ਚ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਅਤੇ ਕੈਂਬ੍ਰਿਜ ਯੂਨੀਵਰਸਿਟੀ ਹਸਪਤਾਲ ਦੇ ਵਿਲਾਸ ਨਵਪੁਰਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਹਵਾ ਦੇ ਮਾਧਿਅਮ ਨਾਲ ਫੈਲਣ ਦੀ ਸੰਭਾਵਨਾ ਨੂੰ ਘਟਾਉਣਾ ਮਰੀਜ਼ ਅਤੇ ਸਿਹਤ ਕਰਮਚਾਰੀਆਂ, ਦੋਵਾਂ ਦੀਆਂ ਸੁਰੱਖਿਆ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ USA ਜਥੇਬੰਦੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News