ਏਅਰ ਕੈਨੇਡਾ 'ਚ 'Ladies and Gentlemen' ਦੀ ਜਗ੍ਹਾ ਇਹ ਸ਼ਬਦ ਸੁਣਨਗੇ ਯਾਤਰੀ

10/16/2019 5:27:07 PM

ਓਟਾਵਾ (ਬਿਊਰੋ)— ਏਅਰ ਕੈਨੇਡਾ ਨੇ ਯਾਤਰੀਆਂ ਦੀ ਸਹੂਲਤ ਲਈ ਇਕ ਨਵਾਂ ਐਲਾਨ ਕੀਤਾ ਹੈ। ਹੁਣ ਏਅਰ ਕੈਨੇਡਾ ਦੇ ਯਾਤਰੀਆਂ ਨੂੰ ਜਹਾਜ਼ ਵਿਚ ਫਲਾਈਟ ਅਟੈਂਡੈਂਟ ਤੋਂ 'Ladies and Gentlemen' ਸ਼ਬਦ ਸੁਣਨ ਨੂੰ ਨਹੀਂ ਮਿਲੇਗਾ। ਹੁਣ ਇਸ ਏਅਰਲਾਈਨ ਵਿਚ ਯਾਤਰੀਆਂ ਨੂੰ ਉਹ ਸ਼ਬਦ ਸੁਣਨ ਨੂੰ ਮਿਲੇਗਾ ਜੋ ਹਰ ਲਿੰਗ ਲਈ ਵਰਤਿਆ ਜਾਂਦਾ ਹੈ। ਮਤਲਬ ਆਨਬੋਰਡ ਐਲਾਨ ਲਈ ਯਾਤਰੀ ਹੀ ਜਲਦੀ ਹੀ 'Everybody' (ਹਰੇਕ) ਸ਼ਬਦ ਸੁਣਨਗੇ। ਇਹ ਸ਼ਬਦ ਜਲਦੀ ਹੀ 'Ladies and Gentlemen' ਸ਼ਬਦ ਦੀ ਜਗ੍ਹਾ ਲੈ ਲਵੇਗਾ।

ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦੇ ਮੀਡੀਆ ਬੁਲਾਰੇ ਨੇ ਕਿਹਾ,''ਅਸੀਂ ਆਪਣੇ ਆਨਬੋਰਡ ਐਲਾਨਾਂ ਨੂੰ ਆਧੁਨਿਕ ਬਣਾਉਣ ਲਈ ਲਿੰਗ ਦੇ ਵਿਸ਼ੇਸ਼ ਹਵਾਲਿਆਂ ਨੂੰ ਹਟਾਉਣ ਲਈ ਉਸ ਵਿਚ ਸੋਧ ਕਰਾਂਗੇ। ਅਸੀਂ ਇਹ ਯਕੀਨੀ ਕਰਨ ਲਈ ਸਖਤ ਮਿਹਨਤ ਕਰਦੇ ਹਾਂ ਕਿ ਸਾਰੇ ਕਰਮਚਾਰੀ ਏਅਰ ਕੈਨੇਡਾ ਪਰਿਵਾਰ ਦੇ ਮਹੱਤਵਪੂਰਨ ਮੈਂਬਰਾਂ ਵਾਂਗ ਮਹਿਸੂਸ ਕਰਨ। ਅਸੀਂ ਇਹ ਵੀ ਯਕੀਨੀ ਕਰਦੇ ਹਾਂ ਕਿ ਸਾਡੇ ਯਾਤਰੀ ਸਾਡੇ ਨਾਲ ਯਾਤਰਾ ਕਰਦੇ ਸਮੇਂ ਖੁਦ ਨੂੰ ਆਰਾਮਦਾਇਕ ਅਤੇ ਸਨਮਾਨਿਤ ਮਹਿਸੂਸ ਕਰਨ।'' 

ਇਹ ਫੈਸਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਕਿ ਜਦੋਂ ਕਈ ਅਮਰੀਕੀ ਸੂਬੇ ਅਤੇ ਹੋਰ ਦੇਸ਼ ਪਛਾਣ ਪੱਤਰ ਅਤੇ ਜਨਮ ਸਰਟੀਫਿਕੇਟ 'ਤੇ ਲਿੰਗ ਦੇ ਵੱਧ ਵਿਕਲਪ ਜੋੜ ਰਹੇ ਹਨ। ਇਸ ਤੋਂ ਪਹਿਲਾਂ ਇਸੇ ਸਾਲ ਇੰਡਸਟਰੀ ਟਰੇਡ ਗਰੁੱਪ ਅਮਰੀਕੀ ਏਅਰਲਾਈਨਜ਼ (A4A) ਨੇ ਐਲਾਨ ਕੀਤਾ ਸੀ ਕਿ ਉਹ ਅਮਰੀਕੀ ਯਾਤਰੀਆਂ ਲਈ ਉਡਾਣਾਂ ਦੀ ਭੂਮਿਕਾ ਲਈ ਲਿੰਗ ਵਿਕਲਪਾਂ ਦਾ ਵਿਸਥਾਰ ਕਰੇਗੀ। ਨਵੇਂ ਵਿਕਲਪਾਂ ਵਿਚ 'Unspecified' ਅਤੇ 'Undisclosed' ਸ਼ਬਦ ਸ਼ਾਮਲ ਹੋਣਗੇ।  ਭਾਵੇਂਕਿ ਏਅਰ ਕੈਨੇਡਾ ਨੇ ਹਾਲੇ ਇਹ ਨਹੀਂ ਦੱਸਿਆ ਹੈ ਕਿ ਨਵੇਂ ਸ਼ਬਦਾਂ ਦੀ ਵਰਤੋਂ ਕਦੋਂ ਤੋਂ ਕੀਤੀ ਜਾਵੇਗੀ।


Vandana

Content Editor

Related News