ਭਵਿੱਖ 'ਚ ਜਾਨਵਰਾਂ ਨਾਲ ਮਨੁੱਖਾਂ 'ਚ ਹੋਣ ਵਾਲੇ ਉੱਚ ਜੋਖਮ ਵਾਲੇ ਵਾਇਰਸ ਦਾ ਅਨੁਮਾਨ ਲਗਾਏਗਾ AI

Thursday, Sep 30, 2021 - 09:47 PM (IST)

ਭਵਿੱਖ 'ਚ ਜਾਨਵਰਾਂ ਨਾਲ ਮਨੁੱਖਾਂ 'ਚ ਹੋਣ ਵਾਲੇ ਉੱਚ ਜੋਖਮ ਵਾਲੇ ਵਾਇਰਸ ਦਾ ਅਨੁਮਾਨ ਲਗਾਏਗਾ AI

ਲੰਡਨ-ਮਸ਼ੀਨ ਲਰਨਿੰਗ ਭਵਿੱਖ 'ਚ ਜਾਨਵਰਾਂ ਤੋਂ ਮਨੁੱਖਾਂ 'ਚ ਹੋਣ ਵਾਲੇ ਵਾਇਰਸ ਦਾ ਅਨੁਮਾਨ ਲੱਗਾ ਸਕਦਾ ਹੈ। ਮਸ਼ੀਨ ਲਰਨਿੰਗ ਇਕ ਤਰ੍ਹਾਂ ਦੀ ਨਕਲੀ ਬੁੱਧੀ (ਏ.ਆਈ.) ਹੈ। ਇਹ ਜਾਣਕਾਰੀ ਇਕ ਅਧਿਐਨ 'ਚ ਸਾਹਮਣੇ ਆਈ ਹੈ। ਬ੍ਰਿਟੇਨ 'ਚ ਯੂਨੀਵਰਸਿਟੀ ਆਫ ਗਲਾਸਗੋ ਦੇ ਖੋਜਕਰਤਾਵਾਂ ਨੇ ਕਿਹਾ ਕਿ ਮਨੁੱਖਾਂ 'ਚ ਹੋਣ ਵਾਲੀਆਂ ਜ਼ਿਆਦਾ ਇਨਫੈਕਸ਼ਨ ਬੀਮਾਰੀ ਪਸ਼ੂਆ ਦੁਆਰਾ ਪੈਦਾ ਹੁੰਦੀਆਂ ਹਨ ਜੋ ਵਾਇਰਸ ਦੇ ਜਾਨਵਰਾਂ ਤੋਂ ਮਨੁੱਖਾਂ 'ਚ ਆਉਣ ਦੇ ਕਾਰਨ ਹੁੰਦਾ ਹੈ।

ਇਹ ਵੀ ਪੜ੍ਹੋ : ਪੇਸ਼ਾਵਰ 'ਚ ਸਿੱਖ ਹਕੀਮ ਦਾ ਗੋਲੀਆਂ ਮਾਰ ਕੇ ਕਤਲ

ਉੱਚ ਜੋਖਮ ਵਾਲੇ ਵਾਇਰਸਾਂ ਦੀ ਪਛਾਣ ਨਾਲ ਖੋਜ ਅਤੇ ਨਿਗਰਾਨੀ ਤਰਜ਼ੀਹਾਂ 'ਚ ਸੁਧਾਰ ਆਵੇਗਾ। ਹਾਲਾਂਕਿ, ਫੈਲਣ ਨਾਲ ਪਹਿਲਾਂ ਹੀ ਪਸ਼ੂਆਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਪਛਾਣ ਇਕ ਵੱਡੀ ਚੁਣੌਤੀ ਹੈ ਕਿਉਂਕਿ ਕਰੀਬ 16 ਲੱਖ 70 ਹਜ਼ਾਰ ਪਸ਼ੂ ਵਾਇਰਸਾਂ 'ਚੋਂ ਕੁਝ ਹੀ ਮਨੁੱਖਾਂ ਨੂੰ ਇਨਫੈਕਟਿਡ ਕਰ ਪਾਉਣ 'ਚ ਸਮਰਥ ਹੁੰਦੇ ਹਨ। ਖੋਜਕਰਤਾਵਾਂ ਨੇ ਵਾਇਰਸ ਜੀਨੋਮ ਸਿਕਵੈਂਸ ਦਾ ਇਸਤੇਮਾਲ ਕਰ ਮਸ਼ੀਨ ਲਰਨਿੰਗ ਮਾਡਲ ਵਿਕਸਿਤ ਕਰਨ ਲਈ 36 ਪਰਿਵਾਰਾਂ ਤੋਂ 861 ਵਾਇਰਸ ਪ੍ਰਜਾਤੀਆਂ ਦਾ ਡਾਟਾ ਤਿਆਰ ਕੀਤਾ।

ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ

ਇਸ ਤੋਂ ਬਾਅਦ ਉਨ੍ਹਾਂ ਨੇ ਮਸ਼ੀਨ ਲਰਨਿੰਗ ਮਾਡਲ ਬਣਾਏ ਜਿਸ ਨਾਲ ਵਾਇਰਸ ਜੀਨੋਮ ਦੇ ਆਧਾਰ 'ਤੇ ਮਨੁੱਖੀ ਇਨਫੈਕਸ਼ਨ ਦੀ ਸੰਭਾਵਨਾ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਸ਼ੀਨ ਲਰਨਿੰਗ ਕੰਪਿਊਟਰ ਐਲਗੋਰਿਦਮ ਦਾ ਅਧਿਐਨ ਹੈ ਜਿਸ ਨੂੰ ਅਨੁਭਵ ਦੇ ਮਾਧਿਅਮ ਨਾਲ ਪੈਦਾ ਕੀਤਾ ਜਾ ਸਕਦਾ ਹੈ। ਅਧਿਐਨ 'ਪੀ.ਐੱਲ.ਓ.ਐੱਸ. ਬਾਇਓਲਾਜੀ' ਮੈਗਜ਼ੀਨ 'ਚ ਪ੍ਰਕਾਸ਼ਿਤ ਹੋਈ ਜਿਸ 'ਚ ਪਾਇਆ ਗਿਆ ਹੈ ਕਿ ਵਾਇਰਸ ਜੀਨੋਮ 'ਚ ਸਧਾਰਨ ਦੇ ਗੁਣ ਹੋ ਸਕਦੇ ਹਨ ਅਤੇ ਇਸ 'ਚ ਮਨੁੱਖਾਂ ਨੂੰ ਇਨਫੈਕਟਿਡ ਕਰਨ ਵਾਲੇ ਪੂਰਵ ਅਨੁਕੂਲ ਵਾਇਰਸਾਂ ਦਾ ਪਤਾ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News