‘AI’ ਦੀ ਵਰਤੋਂ ਕਰ ਕੇ ਕੀਤਾ ਸੀ ਟਰੰਪ ਹੋਟਲ ਦੇ ਬਾਹਰ ਧਮਾਕਾ
Thursday, Jan 09, 2025 - 04:57 AM (IST)
![‘AI’ ਦੀ ਵਰਤੋਂ ਕਰ ਕੇ ਕੀਤਾ ਸੀ ਟਰੰਪ ਹੋਟਲ ਦੇ ਬਾਹਰ ਧਮਾਕਾ](https://static.jagbani.com/multimedia/2025_1image_04_56_445173796trumphotel.jpg)
ਵਾਸ਼ਿੰਗਟਨ (ਭਾਸ਼ਾ) - ਲਾਸ ਵੇਗਾਸ ’ਚ ਟਰੰਪ ਹੋਟਲ ਦੇ ਬਾਹਰ ਟੈਸਲਾ ਸਾਈਬਰ ਟਰੱਕ ’ਚ ਧਮਾਕਾ ਕਰਨ ਵਾਲੇ ਫੌਜੀ ਜਵਾਨ ਨੇ ਹਮਲੇ ਦੀ ਯੋਜਨਾ ਬਣਾਉਣ ’ਚ ਚੈਟ ਜੀ. ਪੀ. ਟੀ. ਸਮੇਤ ‘ਜਨਰੇਟਿਵ ਏ. ਆਈ.’ ਤਕਨੀਕ ਦੀ ਵਰਤੋਂ ਕੀਤੀ ਸੀ।
ਹਮਲਾਵਰ ਮੈਥਿਊ ਲਿਵੇਲਸਬਰਗਰ (37) ਨੇ ਇਕ ਹਫ਼ਤਾ ਪਹਿਲਾਂ ਖ਼ੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਅਧਿਕਾਰੀਆਂ ਨੇ ਕਿਹਾ ਕਿ ਲਿਵੇਲਸਬਰਗਰ ਦੇ ਛੱਡੇ ਹੋਏ ਪੱਤਰ ਮੁਤਾਬਕ ਉਹ ਕਿਸੇ ਨੂੰ ਜਾਨ ਤੋਂ ਨਹੀਂ ਮਾਰਨਾ ਚਾਹੁੰਦਾ ਸੀ।
ਲਿਵੇਲਸਬਰਗਰ ਨੇ ਚੈਟ ਜੀ. ਪੀ. ਟੀ. ’ਤੇ ਜੋ ਸਰਚ ਕੀਤਾ, ਉਸਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਧਮਾਕੇ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ। ਲਾਸ ਵੇਗਾਸ ਮੈਟਰੋਪੋਲੀਟਨ ਪੁਲਸ ਵਿਭਾਗ ਦੇ ਸ਼ੈਰਿਫ ਕੇਵਿਨ ਮੈਕਮੈਹਿਲ ਨੇ ਜਨਰੇਟਿਵ ਏ. ਆਈ. ਦੀ ਵਰਤੋਂ ਨੂੰ ਮਾਮਲੇ ਨਾਲ ਜੁੜਿਆ ‘ਮਹੱਤਵਪੂਰਨ’ ਪਹਿਲੂ ਦੱਸਿਆ ਅਤੇ ਕਿਹਾ ਕਿ ਵਿਭਾਗ ਹੋਰ ਕਾਨੂੰਨ ਲਾਗੂਕਰਨ ਏਜੰਸੀਆਂ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ।