ਅਮਰੀਕਾ, ਪੋਲੈਂਡ ਵਿਚਾਲੇ ਫੌਜੀ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤਾ

Sunday, Aug 16, 2020 - 01:51 AM (IST)

ਅਮਰੀਕਾ, ਪੋਲੈਂਡ ਵਿਚਾਲੇ ਫੌਜੀ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤਾ

ਵਾਸ਼ਿੰਗਟਨ/ਵਾਰਸਾ - ਅਮਰੀਕਾ ਅਤੇ ਪੋਲੈਂਡ ਨੇ ਯੂਰਪੀ ਦੇਸ਼ ਵਿਚ ਅਮਰੀਕੀ ਮੌਜੂਦਗੀ ਵਧਾਉਣ ਦੇ ਉਦੇਸ਼ ਨਾਲ ਫੌਜੀ ਸਹਿਯੋਗ ਨੂੰ ਲੈ ਕੇ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਅਮਰੀਕਾ ਦੀ ਨੁਮਾਇੰਦਗੀ ਕੀਤੀ ਜਦਕਿ ਪੋਲੈਂਡ ਵੱਲੋਂ ਰਾਸ਼ਟਰੀ ਰੱਖਿਆ ਮੰਤਰੀ ਮਾਰੀਯੁਜ ਬਲਾਸਕਜ਼ਾਮ ਮੌਜੂਦ ਸਨ।

ਇਸ ਸਮਝੌਤੇ ਦੇ ਤਹਿਤ ਅਮਰੀਕਾ ਹੋਰ 1,000 ਫੌਜੀਆਂ ਨੂੰ ਪੋਲੈਂਡ ਭੇਜੇਗਾ ਅਤੇ ਇਸ ਦੇ ਨਾਲ ਹੀ ਅਮਰੀਕੀ ਥਲ ਸੈਨਾ ਦੀ 5ਵੀਂ ਵਾਹਿਨੀ ਦੀ ਕਮਾਨ ਨੂੰ ਫਿਰ ਤੋਂ ਪੋਲੈਂਡ ਵਿਚ ਤਾਇਨਾਤ ਕੀਤਾ ਜਾਵੇਗਾ। ਪੋਲੈਂਡ ਵਿਚ ਅਮਰੀਕੀ ਫੌਜ ਦੀ ਮੌਜੂਦਗੀ ਨੂੰ ਮਜ਼ਬੂਤ ਕਰਨ 'ਤੇ ਪੋਲਿਸ਼ ਅਤੇ ਅਮਰੀਕੀ ਨੇਤਾਵਾਂ ਆਂਦ੍ਰੇਜੇਜ਼ ਡੂਡਾ ਅਤੇ ਡੋਨਾਲਡ ਟਰੰਪ ਵਿਚਾਲੇ ਪਿਛਲੇ ਸਾਲ ਵਾਸ਼ਿੰਗਟਨ ਵਿਚ ਹਸਤਾਖਰ ਕੀਤੇ ਗਏ ਅਤੇ ਸਮਝੌਤੇ ਦਾ ਹੀ ਇਹ ਹਿੱਸਾ ਜਾਂ ਸਿਲਸਿਲਾ ਹੈ।


author

Khushdeep Jassi

Content Editor

Related News