ਅਮਰੀਕੀ ਰਾਜਦੂਤ ਨੇ ਕੀਤੀ ਚੀਨ ਨੂੰ ਦਲਾਈ ਲਾਮਾ ਨਾਲ ਗੱਲ ਕਰਨ ਦੀ ਅਪੀਲ

Saturday, May 25, 2019 - 06:38 PM (IST)

ਅਮਰੀਕੀ ਰਾਜਦੂਤ ਨੇ ਕੀਤੀ ਚੀਨ ਨੂੰ ਦਲਾਈ ਲਾਮਾ ਨਾਲ ਗੱਲ ਕਰਨ ਦੀ ਅਪੀਲ

ਬੀਜਿੰਗ— ਅਮਰੀਕੀ ਰਾਜਦੂਤ ਨੇ ਆਪਣੀ ਤਿੱਬਤ ਯਾਤਰਾ ਦੌਰਾਨ ਅਧਿਆਤਮਕ ਨੇਤਾ ਦਲਾਈ ਲਾਮਾ ਦੇ ਨਾਲ ਗੱਲ ਕਰਨ ਦੀ ਚੀਨ ਨੂੰ ਅਪੀਲ ਕੀਤੀ ਹੈ। ਬੀਜਿੰਗ ਸਥਿਤ ਅਮਰੀਕੀ ਦੂਤਘਰ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਬੀਜਿੰਗ 'ਚ ਨਿਯੁਕਤ ਅਮਰੀਕੀ ਰਾਜਦੂਤ ਪਿਛਲੇ ਹਫਤੇ ਤਿੱਬਤ ਦੌਰੇ 'ਤੇ ਸਨ। ਬਿਆਨ ਮੁਤਾਬਕ ਟੇਰੀ ਬ੍ਰਾਨਸਟਡ ਨੇ ਤਿੱਬਤ 'ਚ ਬੌਧ ਲੋਕਾਂ ਦੀ ਧਾਰਮਿਕ ਸੁਤੰਤਰਤਾ 'ਚ ਚੀਨ ਦੀ ਸਰਕਾਰ ਦੀ ਦਖਲ ਨੂੰ ਲੈ ਕੇ ਵੀ ਚਿੰਤਾ ਜਤਾਈ। ਜ਼ਿਕਰਯੋਗ ਹੈ ਕਿ ਚੀਨ ਨੇ ਤਿੱਬਤ 'ਚ ਵਿਦੇਸ਼ੀਆਂ, ਖਾਸ ਕਰਕੇ ਪੱਤਰਕਾਰਾਂ ਤੇ ਡਿਪਲੋਮੈਟਾਂ ਦੇ ਦੌਰੇ 'ਤੇ ਸਖਤ ਪਾਬੰਦੀ ਲਾਈ ਹੋਈ ਹੈ।


author

Baljit Singh

Content Editor

Related News