ਤਿੰਨ ਦਹਾਕਿਆਂ ਬਾਅਦ ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੀ 8 ਕਰੋੜ ਦੀ ਲਾਟਰੀ

Wednesday, Dec 21, 2022 - 05:51 PM (IST)

ਤਿੰਨ ਦਹਾਕਿਆਂ ਬਾਅਦ ਦੁਬਈ 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤੀ 8 ਕਰੋੜ ਦੀ ਲਾਟਰੀ

ਆਬੂਧਾਬੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਇਹ ਕਹਾਵਤ ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ 'ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਦੁਬਈ 'ਚ ਰਹਿਣ ਵਾਲੇ 76 ਸਾਲਾ ਸਫੀਰ ਅਹਿਮਦ ਨੇ 30.67 ਲੱਖ ਦਿਰਹਮ ਲਗਭਗ 8,26,78,811 ਰੁਪਏ ਦੀ ਲਾਟਰੀ ਜਿੱਤੀ ਹੈ। ਇਹ ਖੁਸ਼ੀ ਸਫੀਰ ਲਈ ਬਹੁਤ ਖਾਸ ਹੈ ਕਿਉਂਕਿ ਉਹ ਲਗਭਗ 33 ਸਾਲਾਂ ਤੋਂ ਲਗਾਤਾਰ ਰੈਫਲ ਡਰਾਅ ਦੀਆਂ ਟਿਕਟਾਂ ਖਰੀਦ ਰਿਹਾ ਸੀ। ਤਿੰਨ ਦਹਾਕਿਆਂ ਬਾਅਦ ਆਖਰਕਾਰ ਉਸ ਦੀ ਕਿਸਮਤ ਖੁੱਲ੍ਹ ਗਈ। 

ਸਫੀਰ ਦੁਬਈ ਵਿੱਚ ਫਾਇਰ ਸੇਫਟੀ ਸਿਸਟਮ ਕੰਪਨੀ ਚਲਾਉਂਦਾ ਹੈ ਅਤੇ ਉਸਦੇ ਤਿੰਨ ਬੱਚੇ ਹਨ। ਜਦੋਂ ਉਸਨੇ ਆਪਣੀ ਲੱਕੀ ਡਰਾਅ ਜਿੱਤ ਬਾਰੇ ਸੁਣਿਆ, ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।ਸਫੀਰ ਪਿਛਲੇ 46 ਸਾਲਾਂ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਰਹਿ ਰਿਹਾ ਹੈ। ਉਸ ਨੇ ਲਾਟਰੀ ਜਿੱਤਣ ਲਈ ਦੁਬਈ ਡਿਊਟੀ ਫ੍ਰੀ ਦਾ ਧੰਨਵਾਦ ਕੀਤਾ। ਸਫੀਰ ਤੋਂ ਇਲਾਵਾ, ਇੱਕ ਹੋਰ ਭਾਰਤੀ ਨੇ ਵੀ ਦੁਬਈ ਡਿਊਟੀ ਫ੍ਰੀ (ਡੀਡੀਐਫ) ਦੀ 39ਵੀਂ ਵਰ੍ਹੇਗੰਢ 'ਤੇ 1 ਮਿਲੀਅਨ ਡਾਲਰ (ਲਗਭਗ 8 ਕਰੋੜ ਰੁਪਏ) ਦਾ ਲੱਕੀ ਡਰਾਅ ਜਿੱਤਿਆ। ਭਾਰਤ ਦੀ ਰਹਿਣ ਵਾਲੀ ਰਾਏਮਿਰਾਂਡਾ ਰੋਲੈਂਟ ਨੇ 29 ਨਵੰਬਰ ਨੂੰ ਭਾਰਤ ਪਰਤਣ ਸਮੇਂ ਟਿਕਟ ਨੰਬਰ 1946 ਖਰੀਦੀ ਸੀ, ਜਿਸ 'ਤੇ ਉਸ ਨੇ 10 ਲੱਖ ਡਾਲਰ ਦਾ ਇਨਾਮ ਜਿੱਤਿਆ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਰੋਲੈਂਟ ਨੂੰ ਉਸਦੀ ਜਿੱਤ ਬਾਰੇ ਸੂਚਿਤ ਕਰਨਾ ਹੈ।

PunjabKesari

ਡੀਡੀਐਫ ਨੇ ਮਨਾਈ ਤੀਜੀ ਵਰ੍ਹੇਗੰਢ 

1999 ਤੋਂ ਰੋਲੈਂਟ ਅਤੇ ਅਹਿਮਦ ਇੰਨੀ ਵੱਡੀ ਰਕਮ ਜਿੱਤਣ ਵਾਲੇ 201ਵੇਂ ਅਤੇ 202ਵੇਂ ਭਾਰਤੀ ਹਨ। ਕਰੋੜਪਤੀ ਇਨਾਮੀ ਟਿਕਟਾਂ ਖਰੀਦਣ ਵਾਲੇ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਹਨ। DDF ਨੇ ਆਪਣੀ ਵਰ੍ਹੇਗੰਢ 'ਤੇ, 17 ਦਸੰਬਰ ਤੋਂ 20 ਦਸੰਬਰ ਤੱਕ ਦੁਬਈ ਇੰਟਰਨੈਸ਼ਨਲ ਅਤੇ ਅਲ ਮਕਤੂਮ ਹਵਾਈ ਅੱਡਿਆਂ ਰਾਹੀਂ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੀਆਂ ਲਈ ਵਿਸ਼ੇਸ਼ 25 ਪ੍ਰਤੀਸ਼ਤ ਦੀ ਛੋਟ ਦਿੱਤੀ ਹੈ। ਡੀਡੀਐਫ ਦੇ ਸੀਈਓ ਕੋਲਮ ਮੈਕਲਾਫਲਿਨ ਨੇ ਕਿਹਾ ਕਿ ਤਿੰਨ ਦਿਨਾਂ ਦੀ ਵਰ੍ਹੇਗੰਢ ਦੇ ਜਸ਼ਨ "ਸ਼ਾਨਦਾਰ" ਸਨ।

ਇੱਕ ਸਾਲ ਵਿੱਚ ਦੂਜੀ ਵਾਰ ਜਿੱਤ

ਡੀਡੀਐਫ ਦੇ ਚਾਰ ਜੇਤੂਆਂ ਨੂੰ ਲਗਜ਼ਰੀ ਗੱਡੀਆਂ ਵੀ ਮਿਲੀਆਂ। ਰਿਆਦ ਦੇ ਰਹਿਣ ਵਾਲੇ ਦੱਖਣੀ ਅਫ਼ਰੀਕਾ ਦੇ 56 ਸਾਲਾ ਕੇਨੇਥ ਫਰਾਂਸਿਸ ਰੌਬਰਟਸਨ ਨੇ ਔਡੀ A8L 3.0 ਕਾਰ ਜਿੱਤੀ। ਇਸ ਤੋਂ ਪਹਿਲਾਂ ਰੌਬਰਟਸਨ ਨੇ ਅਗਸਤ 2022 ਵਿੱਚ ਮਰਸਡੀਜ਼ ਬੈਂਜ਼ ਐਸ500 ਕਾਰ ਜਿੱਤੀ ਸੀ। ਇਸ ਜਿੱਤ 'ਤੇ ਉਸ ਨੇ ਕਿਹਾ ਕਿ 'ਇਹ ਅਵਿਸ਼ਵਾਸ਼ਯੋਗ ਹੈ! ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਸਾਲ ਵਿੱਚ ਦੋ ਵਾਰ ਮੇਰੇ ਨਾਲ ਅਜਿਹਾ ਕੁਝ ਵਾਪਰੇਗਾ। ਉਹ ਸਾਲ 2022 ਨੂੰ ਆਪਣਾ ਸਭ ਤੋਂ ਵਧੀਆ ਸਾਲ ਮੰਨਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News