ਲੰਡਨ ''ਚ ਹੋਏ ਹਮਲੇ ਤੋਂ ਬਾਅਦ ਟਰੰਪ ਨੇ ਕਿਹਾ— ''ਇਸ ਖੂਨ-ਖਰਾਬੇ ਦਾ ਅੰਤ ਜ਼ਰੂਰ ਹੋਣਾ ਚਾਹੀਦੈ''
Monday, Jun 05, 2017 - 11:23 AM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਡਨ 'ਚ ਹੋਏ ਹਮਲੇ ਤੋਂ ਬਾਅਦ ਅੱਤਵਾਦ ਨੂੰ ਖਤਮ ਕਰਨ ਦੇ ਨਾਲ ਹੀ ਬ੍ਰਿਟੇਨ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ ਕਿ ਇਸ ਖੂਨ-ਖਰਾਬੇ ਦਾ ਅੰਤ ਜ਼ਰੂਰ ਹੋਣਾ ਚਾਹੀਦਾ ਹੈ ਅਤੇ ਇਸ ਅੰਤ ਹੋਵੇਗਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਨੂੰ 3 ਅੱਤਵਾਦੀ ਹਮਲਾਵਰਾਂ ਨੇ ਲੰਡਨ ਬ੍ਰਿਜ 'ਤੇ ਪੈਦਲ ਜਾ ਰਹੇ ਲੋਕਾਂ 'ਤੇ ਵੈਨ ਚੜ੍ਹਾ ਦਿੱਤੀ ਅਤੇ ਨੇੜੇ ਦੇ ਬਾਰੋ ਬਾਜ਼ਾਰ 'ਚ ਲੋਕਾਂ 'ਤੇ ਚਾਕੂਆਂ ਨਾਲ ਹਮਲੇ ਕੀਤੇ, ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 48 ਜ਼ਖਮੀ ਹੋਏ ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਸੀ। ਹਮਲੇ ਦੀ ਸੂਚਨਾ ਮਿਲਣ ਦੇ 8 ਮਿੰਟ ਬਾਅਦ ਦੀ ਪੁਲਸ ਨੇ ਮੁਕਾਬਲੇ ਵਿਚ ਤਿੰਨੋਂ ਹਮਲਾਵਰਾਂ ਨੂੰ ਮਾਰ ਦਿੱਤਾ।