ਈਸਟਰ ਹਮਲੇ ਦੇ ਇਕ ਆਮਤਘਾਤੀ ਹਮਲਾਵਰ ਦੀ ਪਤਨੀ ਨੇ ਬੱਚੇ ਨੂੰ ਦਿੱਤਾ ਜਨਮ

05/15/2019 11:23:48 PM

ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਦੇ ਮੌਕੇ 'ਤੇ ਆਮਤਘਾਤੀ ਹਮਲਾ ਕਰਨ ਵਾਲਿਆਂ 'ਚੋਂ ਇਕ ਦੀ ਪਤਨੀ ਨੇ ਘਾਤਕ ਹਮਲੇ ਤੋਂ ਦੋ ਹਫਤੇ ਬਾਅਦ ਆਪਣੀ ਪਹਿਲੀ ਸੰਤਾਨ ਨੂੰ ਜਨਮ ਦਿੱਤਾ ਹੈ। ਕੋਲੰਬੋ ਡੈਜਿਸਟ੍ਰੇਟ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਈਸਟਰ ਦੇ ਦਿਨ ਗਿਰਜਾਘਰਾਂ ਤੇ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ 'ਚ 250 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਸੀ। ਕਾਨੂੰਨ 'ਚ ਗ੍ਰੈਜੂਏਟ 22 ਸਾਸਾ ਅਲਾਊਦੀਨ ਅਹਿਮਦ ਮੁਥ 9 ਆਤਮਘਾਤੀ ਹਮਲਾਵਰਾਂ 'ਚੋਂ ਇਕ ਸੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਮੁਥ ਦੇ 59 ਸਾਲਾ ਪਿਤਾ ਅਹਿਮਦ ਲੇਬੇ ਅਲਾਊਦੀਨ ਨੇ ਚੀਫ ਮੈਜਿਸਟ੍ਰੇਟ ਨੂੰ ਦੱਸਿਆ ਕਿ ਹਮਲਾਵਰ ਉਸ ਦਾ ਚੌਥਾ ਬੱਚਾ ਸੀ। ਉਹ ਅੱਗੇ ਦੀ ਪੜਾਈ ਲਈ ਕੋਲੰਬੋ ਲਾਅ ਕਾਲਜ 'ਚ ਦਾਖਲਾ ਲੈਣ ਵਾਲਾ ਸੀ। ਉਨ੍ਹਾਂ ਨੇ ਜੱਜ ਨੂੰ ਦੱਸਿਆ ਕਿ ਮੁਥ ਦਾ 14 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਤੇ ਉਸ ਦੀ ਪਤਨੀ ਨੇ ਪੰਜ ਮਈ ਨੂੰ ਆਪਣੀ ਪਹਿਲੀ ਸੰਤਾਨ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਆਖਰੀ ਵਾਰ 14 ਅਪ੍ਰੈਲ ਨੂੰ ਦੇਖਿਆ ਗਿਆ ਸੀ।


Baljit Singh

Content Editor

Related News