ਉੱਤਰੀ ਕੋਰੀਆ ਦੇ ਬਾਅਦ ਦੱਖਣੀ ਕੋਰੀਆ ਨੇ ਵੀ ਕੀਤਾ ਵੱਡਾ ਮਿਜ਼ਾਈਲ ਪਰੀਖਣ

2021-09-15T14:53:58.847

ਸਿਓਲ (ਭਾਸ਼ਾ): ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਸ ਨੇ ਪਾਣੀ ਦੇ ਅੰਦਰ ਲਾਂਚ ਆਪਣੀ ਪਹਿਲੀ ਮਿਜ਼ਾਈਲ ਦਾ ਪਰੀਖਣ ਕੀਤਾ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਉੱਤਰੀ ਕੋਰੀਆ ਨੇ ਸਾਗਰ ਵੱਲ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ ਸੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਵੱਲੋਂ ਆਰਜ਼ੀ ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਦੀ ਸਮੇਂ ਸੀਮਾ 'ਚ ਵਾਧਾ

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ-ਇਨ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਮੂਨ ਨੇ ਦੇਸ਼ ਵਿਚ ਬਣੀ ਪਣਡੁੱਬੀ ਲਾਂਚ ਬੈਲਿਸਟਿਕ ਮਿਜ਼ਾਈਲ ਦਾ ਬੁੱਧਵਾਰ ਦੁਪਹਿਰ ਨੂੰ ਕੀਤੇ ਗਏ ਪਰੀਖਣ ਨੂੰ ਦੇਖਿਆ। ਉਸ ਨੇ ਕਿਹਾ ਕਿ ਮਿਜ਼ਾਈਲ ਨੂੰ 3000 ਟਨ ਸ਼੍ਰੇਣੀ ਦੀ ਪਣਡੁੱਬੀ ਤੋਂ ਲਾਂਚ ਕੀਤਾ ਗਿਆ। ਮਿਜ਼ਾਈਲ ਨੇ ਨਿਰਧਾਰਤ ਟੀਚੇ 'ਤੇ ਪਹੁੰਚਣ ਤੋਂ ਪਹਿਲਾਂ ਪੂਰਵ-ਨਿਰਧਾਰਤ ਕੀਤੀ ਗਈ ਦੂਰੀ ਨੂੰ ਤੈਅ ਕੀਤਾ। ਇਸ ਘੋਸ਼ਣਾ ਤੋਂ ਪਹਿਲਾਂ ਦੱਖਣੀ ਕੋਰੀਆ ਨੇ ਬੁੱਧਵਾਰ ਸਵੇਰੇ ਉੱਤਰੀ ਕੋਰੀਆ ਵੱਸੋਂ ਦੋ ਬੈਲਿਸਟਿਕ ਮਿਜ਼ਾਈਲਾਂ ਦੇ ਲਾਂਚ ਦਾ ਪਤਾ ਲਗਾਇਆ ਸੀ।


Vandana

Content Editor

Related News