ਵਿਆਹ ਤੋਂ ਬਾਅਦ ਉਪ ਨਾਂ ਨਾ ਬਦਲਣ ਵਾਲੀਆਂ ਔਰਤਾਂ ਦੇ ਪਤੀਆਂ ਨੂੰ ਸਮਾਜ ਸਮਝਦੈ ਕਮਜ਼ੋਰ

11/23/2017 3:11:50 AM

ਵਾਸ਼ਿੰਗਟਨ - ਸਮਾਜ 'ਚ ਉਨ੍ਹਾਂ ਪਤੀਆਂ ਨੂੰ ਘੱਟ ਸ਼ਕਤੀਸ਼ਾਲੀ ਸਮਝਿਆ ਜਾਂਦਾ ਹੈ, ਜਿਨ੍ਹਾਂ ਦੀਆਂ ਪਤਨੀਆਂ ਵਿਆਹ ਤੋਂ ਬਾਅਦ ਆਪਣਾ ਉਪ ਨਾਂ ਨਹੀਂ ਬਦਲਦੀਆਂ। ਆਪਣੇ-ਆਪ ਵਿਚ ਇਸ ਤਰ੍ਹਾਂ ਦੇ ਪਹਿਲੇ ਅਧਿਐਨ ਵਿਚ ਇਹ ਪਾਇਆ ਗਿਆ ਹੈ। ਇਸ ਵਿਚ ਵਿਆਹ ਤੋਂ ਬਾਅਦ ਪਤੀ ਦਾ ਉਪ ਨਾਂ ਅਪਨਾਉਣ ਜਾਂ ਨਾ ਅਪਨਾਉਣ ਦੀ ਸੂਰਤ 'ਚ ਲੋਕਾਂ ਦੀ ਮਰਦਾਂ ਦੇ ਵਿਅਕਤੀਤਵ ਨੂੰ ਲੈ ਕੇ ਸੋਚ ਦਾ ਅਧਿਐਨ ਕੀਤਾ ਗਿਆ।
ਵਿਆਹ ਤੋਂ ਬਾਅਦ ਜੋ ਔਰਤਾਂ ਆਪਣਾ ਉਪ ਨਾਂ ਨਹੀਂ ਬਦਲਦੀਆਂ, ਉਨ੍ਹਾਂ ਦੇ ਮਰਦਾਂ ਨੂੰ ਨਾਰੀਤਵ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਵਿਚ ਉੱਚ ਦਰਜੇ ਦਾ ਸਮਝਿਆ ਜਾਂਦਾ ਹੈ ਅਤੇ ਪੁਰਸ਼ਤਵ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਵਿਚ ਘੱਟ ਦਰਜੇ ਦਾ ਆਂਕਿਆ ਜਾਂਦਾ ਹੈ। ਔਰਤਾਂ ਦਾ ਵਿਆਹ ਤੋਂ ਬਾਅਦ ਪਤੀ ਦਾ ਉਪ ਨਾਂ ਅਪਨਾਉਣਾ ਦੁਨੀਆ ਵਿਚ ਆਮ ਹੈ। ਅੱਜ ਤੱਕ ਵਿਗਿਆਨੀਆਂ ਨੇ ਇਸ ਗੱਲ ਨਾਲ ਸਬੰਧਤ ਕੋਈ ਵੀ ਖੋਜ ਨਹੀਂ ਕੀਤੀ ਕਿ ਔਰਤਾਂ ਦੇ ਵਿਆਹ ਤੋਂ ਬਾਅਦ ਉਪ ਨਾਂ ਨੂੰ ਲੈ ਕੇ ਕਿਵੇਂ ਦੂਜਿਆਂ ਦਾ ਉਨ੍ਹਾਂ ਦੇ ਪਤੀ ਨੂੰ ਲੈ ਕੇ ਦ੍ਰਿਸ਼ਟੀਕੋਣ ਬਦਲ ਸਕਦਾ ਹੈ। ਅਮਰੀਕਾ ਦੀ ਨੇਵੇਡਾ ਯੂਨੀਵਰਸਿਟੀ ਨੇ ਅਮਰੀਕਾ ਤੇ ਬ੍ਰਿਟੇਨ ਵਿਚ ਇਸ ਨਾਲ ਸਬੰਧਤ 3 ਅਧਿਐਨ ਕੀਤੇ।


Related News