ਗੂਗਲ, ਮਾਈਕ੍ਰੋਸਾਫਟ ਤੋਂ ਬਾਅਦ ਐਪਲ ਨੇ ਵੀ ਭਾਰਤ ਨੂੰ ਕੋਰੋਨਾ ਸੰਕਟ ''ਚ ਰਿਲੀਫ ਫੰਡ ਦੇਣ ਦਾ ਕੀਤਾ ਐਲਾਨ

Tuesday, Apr 27, 2021 - 10:05 PM (IST)

ਗੂਗਲ, ਮਾਈਕ੍ਰੋਸਾਫਟ ਤੋਂ ਬਾਅਦ ਐਪਲ ਨੇ ਵੀ ਭਾਰਤ ਨੂੰ ਕੋਰੋਨਾ ਸੰਕਟ ''ਚ ਰਿਲੀਫ ਫੰਡ ਦੇਣ ਦਾ ਕੀਤਾ ਐਲਾਨ

ਵਾਸ਼ਿੰਗਟਨ-ਭਾਰਤ 'ਚ ਕੋਰੋਨਾ ਵਾਇਰਸ ਕਹਿਰ ਮਚਾ ਰਿਹਾ ਹੈ ਅਤੇ ਪਿਛਲੇ ਕੁਝ ਹਫਤਿਆਂ 'ਚ ਭਾਰਤ 'ਚ ਜਾਨਲੇਵਾ ਵਾਇਰਸ ਕਾਰਣ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਕਟ ਦੇ ਇਸ ਸਮੇਂ 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤ ਨੂੰ ਮਦਦ ਮਿਲ ਰਹੀ ਹੈ। ਇਸ ਦਰਮਿਆਨ ਵਿਸ਼ਵ ਦੀ ਸਭ ਤੋਂ ਵੱਡੀ ਤਕਨਾਲੋਜੀ ਕੰਪਨੀ ਐਪਲ ਨੇ ਭਾਰਤ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਐਪਲ ਕੰਪਨੀ ਨੇ ਫੈਸਲਾ ਕੀਤਾ ਹੈ ਕਿ ਸੰਕਟ ਦੇ ਇਸ ਸਮੇਂ 'ਚ ਉਹ ਭਾਰਤੀ ਲੋਕਾਂ ਨਾਲ ਖੜ੍ਹਾ ਰਹੇਗਾ ਅਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰੇਗਾ।

ਇਹ ਵੀ ਪੜ੍ਹੋ-ਯੂਰਪੀਨ ਯੂਨੀਅਨ ਨੇ ਐਸਟ੍ਰਾਜੇਨੇਕਾ ਟੀਕੇ ਦੀ ਸਪਲਾਈ ਦੀ ਕਮੀ 'ਤੇ ਕੀਤੀ ਕਾਨੂੰਨੀ ਕਾਰਵਾਈ

ਐਪਲ ਕਰੇਗਾ ਕੋਰੋਨਾ ਪੀੜਤਾਂ ਦੀ ਮਦਦ
ਐਪਲ ਕੰਪਨੀ ਦੇ ਸੀ.ਈ.ਓ. ਟਿਮ ਕੁਕ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਥਿਤੀ 'ਚ ਭਾਰਤ ਦੀ ਮਦਦ ਕਰਨਗੇ ਅਤੇ ਭਾਰਤ ਦੀ ਮਦਦ ਲਈ ਰਿਲੀਫ ਫੰਡ ਜਾਰੀ ਕਰਨਗੇ। ਐਪਲ ਸੀ.ਈ.ਓ. ਟਿਮ ਕੁਕ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਭਾਰਤ 'ਚ ਜਾਨਲੇਵਾ ਕੋਰੋਨਾ ਵਾਇਰਸ ਦਾ ਦੂਜੀ ਲਹਿਰ ਕਾਫੀ ਖਤਰਨਾਕ ਹੈ ਅਤੇ ਸਾਡੀ ਕੰਪਨੀ ਮੈਡੀਕਲ ਵਰਕਰਸ ਨਾਲ ਹੈ। ਐਪਲ ਗਰੁੱਪ ਹਰ ਉਸ ਟੀਮ ਅਤੇ ਲੋਕ ਨਾਲ ਹੈ ਜੋ ਇਸ ਮਹਾਮਾਰੀ ਵਿਰੁੱਧ ਲੜਾਈ ਲੜ ਰਹੇ ਹਨ ਅਤੇ ਲੋਕਾਂ ਦੀ ਮਦਦ ਕਰਨ ਲਈ ਐਪਲ ਰਿਲੀਫ ਫੰਡ ਜਾਰੀ ਕਰੇਗਾ।

ਇਹ ਵੀ ਪੜ੍ਹੋ-ਕੋਰੋਨਾ ਕਾਰਣ ਸਥਿਤੀ ਭਿਆਨਕ, ਭਾਰਤ ਖਰੀਦੇਗਾ 10 ਹਜ਼ਾਰ ਆਕਸੀਜਨ ਕੰਸਟ੍ਰੇਟਰਸ

ਕੋਰੋਨਾ ਵਾਇਰਸ ਕਾਰਣ ਭਾਰਤ ਦੀ ਸਥਿਤੀ ਨੂੰ ਦੇਖਦੇ ਹੋਏ ਕਈ ਦਿੱਗਜ ਕੰਪਨੀਆਂ ਭਾਰਤ ਦੀ ਮਦਦ ਕਰਨ ਲਈ ਅਗੇ ਆ ਰਹੀਆਂ ਹਨ। ਭਿਆਨਕ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੇ ਭਾਰਤ ਲਈ ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਅਤੇ ਗੂਗਲ ਦੇ ਸੀ.ਈ.ਓ. ਦੇ ਸੁੰਦਰ ਪਿਚਾਈ ਨੇ ਹਰ ਸਭੰਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। 

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News