ਜੀ-20 ਸੰਮੇਲਨ ਮਗਰੋਂ ਆਪਣੇ ਹੀ ਦੇਸ਼ 'ਚ ਟਰੂਡੋ ਹੋ ਰਹੇ ਟਰੋਲ, ਜਾਣੋ ਪੂਰਾ ਮਾਮਲਾ

Tuesday, Sep 12, 2023 - 06:11 PM (IST)

ਜੀ-20 ਸੰਮੇਲਨ ਮਗਰੋਂ ਆਪਣੇ ਹੀ ਦੇਸ਼ 'ਚ ਟਰੂਡੋ ਹੋ ਰਹੇ ਟਰੋਲ, ਜਾਣੋ ਪੂਰਾ ਮਾਮਲਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੀ-20 ਸੰਮੇਲਨ ਪੂਰਾ ਹੋਣ ਤੋਂ ਬਾਅਦ ਟ੍ਰੋਲ ਕੀਤਾ ਜਾ ਰਿਹਾ ਹੈ। ਵਿਰੋਧੀ ਨੇਤਾ ਉਨ੍ਹਾਂ ਦੀ ਆਲੋਚਨਾ ਕਰਦੇ ਨਜ਼ਰ ਆ ਰਹੇ ਹਨ। ਇਹਨਾਂ ਨੇਤਾਵਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਹੋਰ ਦੇਸ਼ਾਂ ਨੇ ਜੀ-20 ਸੰਮੇਲਨ 'ਚ ਜਸਟਿਨ ਟਰੂਡੋ ਨੂੰ ਨਜ਼ਰ ਅੰਦਾਜ਼ ਕੀਤਾ। ਵਿਰੋਧੀ ਨੇਤਾਵਾਂ ਤੋਂ ਇਲਾਵਾ ਕਈ ਕੈਨੇਡੀਅਨ ਅਖ਼ਬਾਰਾਂ ਨੇ ਵੀ ਟਰੂਡੋ 'ਤੇ ਟਿੱਪਣੀਆਂ ਕੀਤੀਆਂ ਹਨ।

ਅਖ਼ਬਾਰ ਵੀ ਕਰ ਰਹੇ ਆਲੋਚਨਾ 

PunjabKesari

ਕੈਨੇਡੀਅਨ ਅਖ਼ਬਾਰ 'ਦਿ ਸਨ' ਨੇ 'ਦਿਸ ਵੇ ਆਊਟ' ਦੇ ਸਿਰਲੇਖ ਨਾਲ ਟਰੂਡੋ ਅਤੇ ਪੀ.ਐੱਮ ਮੋਦੀ ਦੀ ਤਸਵੀਰ ਛਾਪੀ ਹੈ। ਇਸ ਤਸਵੀਰ ਵਿੱਚ ਟਰੂਡੋ ਪੀ.ਐੱਮ ਮੋਦੀ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ, ਜਦਕਿ ਪੀ.ਐੱਮ ਮੋਦੀ ਉਨ੍ਹਾਂ ਨੂੰ ਅੱਗੇ ਵਧਣ ਦਾ ਸੰਕੇਤ ਦੇ ਰਹੇ ਹਨ। ਅਖ਼ਬਾਰ ਨੇ ਲਿਖਿਆ ਹੈ ਕਿ ਟਰੂਡੋ ਨੂੰ ਲੱਗਦਾ ਹੈ ਕਿ ਭਾਰਤ ਜੀ-20 'ਚ ਉਨ੍ਹਾਂ ਦੇ ਕੁਝ ਹੀ ਚੰਗੇ ਦੋਸਤ ਹਨ। ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਵੀ ਟਰੂਡੋ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਜਸਟਿਨ ਟਰੂਡੋ ਆਲੋਚਨਾ ਦੇ ਹੱਕਦਾਰ ਹਨ। 

PunjabKesari


ਰਿਪੋਰਟ ਮੁਤਾਬਕ ਪ੍ਰੈੱਸ ਫੋਟੋਗ੍ਰਾਫਰ ਸੀਨ ਕਿਲਪੈਟਰਿਕ ਵੱਲੋਂ ਲਈ ਗਈ ਇਸ ਤਸਵੀਰ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਟਰੂਡੋ ਦੇ ਚਿਹਰੇ ਵੱਲ ਉਂਗਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਖੁਸ਼ ਨਜ਼ਰ ਨਹੀਂ ਆ ਰਹੇ ਹਨ ਅਤੇ ਬਾਈਡੇਨ ਉਨ੍ਹਾਂ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ। ਜੀ-20 'ਚ ਸ਼ਾਮਲ ਹੋਣ ਤੋਂ ਬਾਅਦ ਕੈਨੇਡਾ 'ਚ ਵਿਰੋਧੀ ਧਿਰ ਦੇ ਨੇਤਾ ਟਰੂਡੋ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਪਿਏਰੇ ਪੋਇਲੀਵਰੇ ਨੇ ਟਵਿੱਟਰ 'ਤੇ ਲਿਖਿਆ ਕਿ "ਪਾਰਟੀਵਾਦ ਨੂੰ ਪਾਸੇ ਰੱਖਦੇ ਹੋਏ, ਕੋਈ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਬਾਕੀ ਦੁਨੀਆ ਦੁਆਰਾ ਵਾਰ-ਵਾਰ ਅਪਮਾਨਿਤ ਅਤੇ ਲਤਾੜਿਆ ਹੋਇਆ ਦੇਖਣਾ ਪਸੰਦ ਨਹੀਂ ਕਰਦਾ।"

PunjabKesari

ਪੜ੍ਹੋ ਇਹ ਅਹਿਮ ਖ਼ਬਰ-2 ਦਿਨ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਆਪਣੇ ਵਫ਼ਦ ਸਮੇਤ ਭਾਰਤ ਤੋਂ ਹੋਏ ਰਵਾਨਾ 

ਡਿਨਰ 'ਚ ਵੀ ਨਹੀਂ ਹੋਏ ਸ਼ਾਮਲ 

ਇਸ ਦੇ ਨਾਲ ਹੀ ਅਖ਼ਬਾਰ ਨੇ ਦਾਅਵਾ ਕੀਤਾ ਕਿ ਭਾਰਤੀ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਡਿਨਰ ਵਿੱਚ ਵੀ ਟਰੂਡੋ ਸ਼ਾਮਲ ਨਹੀਂ ਹੋਏ। ਹਾਲਾਂਕਿ ਇਸ ਸਬੰਧੀ ਕੈਨੇਡੀਅਨ ਪੀਐਮਓ ਵੱਲੋਂ ਇੱਕ ਬਿਆਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਟਰੂਡੋ ਦੇ ਡਿਨਰ ਵਿੱਚ ਸ਼ਾਮਲ ਨਾ ਹੋਣ ਦਾ ਕਾਰਨ ਦੱਸਿਆ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਵਿਚਾਲੇ ਹੋਈ ਦੁਵੱਲੀ ਗੱਲਬਾਤ 'ਚ ਖਾਲਿਸਤਾਨੀ ਗਤੀਵਿਧੀਆਂ 'ਤੇ ਰੋਕ ਲਗਾਉਣ 'ਤੇ ਗੱਲਬਾਤ ਹੋਈ ਸੀ। ਟਰੂਡੋ ਨੇ ਸੋਮਵਾਰ ਨੂੰ ਕੈਨੇਡਾ ਲਈ ਰਵਾਨਾ ਹੋਣਾ ਸੀ ਪਰ ਉਨ੍ਹਾਂ ਦੇ ਹਵਾਈ ਜਹਾਜ਼ 'ਚ ਕੁਝ ਸਮੱਸਿਆ ਆ ਗਈ, ਜਿਸ ਕਾਰਨ ਉਨ੍ਹਾਂ ਨੂੰ ਰੁਕਣਾ ਪਿਆ। ਹੁਣ ਦੋ ਦਿਨ ਬਾਅਦ ਉਹ ਆਪਣੇ ਵਫ਼ਦ ਸਮੇਤ ਸਵਦੇਸ਼ ਲਈ ਰਵਾਨਾ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News