ਜਾਪਾਨ ''ਚ ਭੂਚਾਲ ਮਗਰੋਂ ਉੱਠੀਆਂ ਸੁਨਾਮੀ ਦੀਆਂ ਛੋਟੀਆਂ ਲਹਿਰਾਂ

Tuesday, Sep 24, 2024 - 02:14 PM (IST)

ਟੋਕੀਓ (ਪੋਸਟ ਬਿਊਰੋ)- ਦੂਰ-ਦੁਰਾਡੇ ਜਾਪਾਨੀ ਟਾਪੂਆਂ ਵਿੱਚ ਭੂਚਾਲ ਆਉਣ ਤੋਂ ਬਾਅਦ ਮੰਗਲਵਾਰ ਸਵੇਰੇ ਸੁਨਾਮੀ ਦੀਆਂ ਛੋਟੀਆਂ ਲਹਿਰਾਂ ਉੱਠੀਆਂ। ਖਦਸ਼ਾ ਹੈ ਕਿ ਭੂਚਾਲ ਦੂਰ-ਦੁਰਾਡੇ ਜਾਪਾਨੀ ਟਾਪੂਆਂ 'ਤੇ ਜਵਾਲਾਮੁਖੀ ਗਤੀਵਿਧੀਆਂ ਕਾਰਨ ਆਇਆ ਸੀ। ਸਮੁੰਦਰੀ ਕੰਢੇ ਦੇ ਭੂਚਾਲ ਨੂੰ ਸਥਾਨਕ ਨਿਵਾਸੀਆਂ ਨੇ ਮਹਿਸੂਸ ਨਹੀਂ ਕੀਤਾ ਅਤੇ ਸੁਨਾਮੀ ਦੀ ਚਿਤਾਵਨੀ ਲਗਭਗ ਤਿੰਨ ਘੰਟਿਆਂ ਬਾਅਦ ਹਟਾ ਦਿੱਤੀ ਗਈ। ਇਸ ਦੌਰਾਨ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। 

ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐੱਮ.ਏ.) ਨੇ ਦੱਸਿਆ ਕਿ ਮੰਗਲਵਾਰ ਸਵੇਰੇ ਆਈਜ਼ੂ ਟਾਪੂ ਦੇ ਤੱਟ 'ਤੇ 5.9 ਤੀਬਰਤਾ ਦਾ ਭੂਚਾਲ ਆਇਆ ਅਤੇ ਕੁਝ ਹੀ ਮਿੰਟਾਂ ਬਾਅਦ ਆਈਜ਼ੂ ਅਤੇ ਓਗਾਸਾਵਾਰਾ ਟਾਪੂ ਦੀ ਲੜੀ ਇਕ ਮੀਟਰ ਉੱਚੀਆਂ ਲਹਿਰਾਂ ਉਠਣ ਦਾ ਖਦਸ਼ਾ ਜਤਾਉਂਦੇ ਹੋਏ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.6 ਮਾਪੀ। ਆਈਜ਼ੂ ਸਮੂਹਦੇ ਟਾਪੂਆਂ 'ਤੇ ਲਗਭਗ 21,500 ਲੋਕ ਰਹਿੰਦੇ ਹਨ  ਅਤੇ ਓਗਾਸਾਵਾਰਾ ਟਾਪੂ 'ਤੇ  2,500 ਲੋਕ ਰਹਿੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਨੌਜਵਾਨਾਂ 'ਚ ਵਧੇ ਆਤਮ ਹੱਤਿਆ ਦੇ ਮਾਮਲੇ, ਰਿਪੋਰਟ ਜਾਰੀ

ਜੇ.ਐਮ.ਏ ਨੇ ਦੱਸਿਆ ਕਿ ਭੂਚਾਲ ਤੋਂ ਲਗਭਗ 30 ਮਿੰਟ ਬਾਅਦ ਹਾਚੀਜੋ ਟਾਪੂ ਦੇ ਯੇਨ ਜ਼ਿਲ੍ਹੇ ਵਿੱਚ ਲਗਭਗ 50 ਸੈਂਟੀਮੀਟਰ ਉੱਚੀ ਸੁਨਾਮੀ ਦੇਖੀ ਗਈ। ਤਿੰਨ ਹੋਰ ਟਾਪੂਆਂ - ਕੋਜੂਸ਼ੀਮਾ, ਮੀਆਕੇਜੀਮਾ ਅਤੇ ਆਈਜ਼ੂ ਓਸ਼ੀਮਾ 'ਤੇ ਛੋਟੀਆਂ ਲਹਿਰਾਂ ਦੇਖੀਆਂ ਗਈਆਂ। ਏਜੰਸੀ ਨੇ ਦੱਸਿਆ ਕਿ ਆਫਸ਼ੋਰ ਭੂਚਾਲ ਹਾਚੀਜੋ ਟਾਪੂ ਦੇ ਲਗਭਗ 180 ਕਿਲੋਮੀਟਰ ਦੱਖਣ ਵਿਚ ਆਇਆ, ਜੋ ਕਿ ਟੋਕੀਓ ਤੋਂ ਲਗਭਗ 300 ਕਿਲੋਮੀਟਰ ਦੱਖਣ ਵਿਚ ਹੈ। ਜਾਪਾਨ ਦੇ NHK ਰਾਜ ਟੈਲੀਵਿਜ਼ਨ ਚੈਨਲ ਅਨੁਸਾਰ ਹਾਚੀਜੋ ਟਾਪੂ ਦੇ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਭੂਚਾਲ ਮਹਿਸੂਸ ਨਹੀਂ ਕੀਤਾ ਅਤੇ ਸਿਰਫ ਸੁਨਾਮੀ ਦੀਆਂ ਚਿਤਾਵਨੀਆਂ ਸੁਣੀਆਂ। ਤੋਹੋਕੂ ਯੂਨੀਵਰਸਿਟੀ ਦੇ ਭੂਚਾਲ ਵਿਗਿਆਨੀ ਫੂਮਿਹਿਕੋ ਇਮਾਮੁਰਾ ਨੇ ਕਿਹਾ ਕਿ ਸੁਨਾਮੀ ਦਾ ਸਬੰਧ ਸਮੁੰਦਰ ਦੇ ਹੇਠਾਂ ਜਵਾਲਾਮੁਖੀ ਨਾਲ ਜੁੜਿਆ ਮੰਨਿਆ ਜਾਂਦਾ ਹੈ। ਜਾਪਾਨ 'ਰਿੰਗ ਆਫ ਫਾਇਰ' ਵਿੱਚ ਸਥਿਤ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦਾ ਅਜਿਹਾ ਖੇਤਰ ਹੈ ਜਿੱਥੇ ਭੂਚਾਲ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News