ਚੀਨ ਤੇ ਯੂਰਪੀਨ ਯੂਨੀਅਨ ਤੋਂ ਬਾਅਦ ਹੁਣ ਇਹ ਦੇਸ਼ ਜਾਰੀ ਕਰੇਗਾ ਵੈਕਸੀਨ ਪਾਸਪੋਰਟ

Sunday, Mar 28, 2021 - 08:25 PM (IST)

ਟੋਕੀਓ-ਜਾਪਾਨ 'ਚ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲੱਗ ਚੁੱਕੀ ਹੈ ਉਨ੍ਹਾਂ ਨੂੰ ਇਕ ਡਿਜੀਟਲ ਸਿਹਤ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ। ਇਹ ਇਕ ਤਰ੍ਹਾਂ ਨਾਲ ਡਿਜੀਟਲ ਵੈਕਸੀਨ ਪਾਸਪੋਰਟ ਦੀ ਤਰ੍ਹਾਂ ਹੀ ਹੋਵੇਗਾ, ਜੋ ਵਿਦੇਸ਼ ਯਾਤਰਾ ਕਰਨ ਵਾਲੇ ਜਾਪਾਨੀ ਨਾਗਰਿਕਾਂ ਨੂੰ ਦਿੱਤਾ ਜਾਵੇਗਾ। ਇਸ ਤਰ੍ਹਾਂ ਜਾਪਾਨ ਚੀਨ, ਯੂਰਪੀਨ ਯੂਨੀਅਨ ਅਤੇ ਦੁਨੀਆ ਦੇ ਕੁਝ ਹੋਰ ਦੇਸ਼ਾਂ ਦੀ ਸ਼੍ਰੇਣੀ 'ਚ ਸ਼ਾਮਲ ਹੋ ਜਾਵੇਗਾ, ਜੋ ਵਿਦੇਸ਼ ਯਾਤਰਾ ਲਈ ਇਸ ਤਰ੍ਹਾਂ ਦੇ ਉਪਾਅ ਨੂੰ ਅਪਣਾ ਰਹੇ ਹਨ। ਜਾਪਾਨੀ ਮੀਡੀਆ ਰਿਪੋਰਟਸ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ-ਰੂਸ 'ਚ ਬਣੀਆਂ ਤਿੰਨੋਂ ਵੈਕਸੀਨ ਦੇ ਕੋਈ ਗੰਭੀਰ ਨਤੀਜੇ ਨਹੀਂ : ਪੁਤਿਨ

ਅੰਤਰਰਾਸ਼ਟਰੀ ਮਾਪਦੰਡਾਂ ਤੋਂ ਇਲਾਵਾ ਇਸ ਸਰਟੀਫਿਕੇਟ ਨੂੰ ਮੋਬਾਇਲ ਐਪ ਰਾਹੀਂ ਵੀ ਮੈਨੇਜ ਕੀਤਾ ਜਾ ਸਕੇਗਾ। ਇਸ ਤਰ੍ਹਾਂ ਵਿਦੇਸ਼ ਯਾਤਰਾ ਕਰਨ ਵਾਲਾ ਵਿਅਕਤੀ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਜਾਂ ਹੋਟਲ 'ਚ ਰੁਕਣ ਤੋਂ ਪਹਿਲਾਂ ਇਸ ਨੂੰ ਵੈਰੀਫਿਕੇਸ਼ਨ ਦੇ ਸਬੂਤ ਦੇ ਤੌਰ 'ਤੇ ਦਿਖਾ ਸਕੇਗਾ। ਜਾਪਾਨ ਦੇ ਵੈਕਸੀਨੇਸ਼ਨ ਮਿਨਿਸਟਰ ਇੰਚਾਰਜ ਤਾਰੋ ਕੋਰੋ ਨੇ ਕਿਹਾ ਕਿ ਜੇਕਰ ਇਹ ਅੰਤਰਰਾਸ਼ਟਰੀ ਤੌਰ 'ਤੇ ਜ਼ਰੂਰਤ ਬਣ ਜਾਂਦੀ ਹੈ ਤਾਂ ਜਾਪਾਨ ਨੂੰ ਵੀ ਵੈਕਸੀਨ ਪਾਸਪੋਰਟ ਦੀ ਦਿਸ਼ਾ 'ਚ ਸੋਚਣਾ ਚਾਹੀਦਾ ਹੈ। ਚੀਨ ਅਤੇ ਯੂਰਪੀਨ ਯੂਨੀਅਨ ਨੇ ਪਹਿਲਾਂ ਹੀ ਆਪਣੇ ਲੋਕਾਂ ਲਈ ਵੈਕਸੀਨ ਪਾਸਪੋਰਟ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ-ਇਸ ਦੇਸ਼ 'ਚ ਪੁਰਸ਼ਾਂ ਨੂੰ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ

ਯਾਤਰੀ ਦੇ ਇਨਫੈਕਟਿਡ ਹੋਣ ਤੋਂ ਸ਼ੁਰੂ ਹੋਈ ਵੈਕਸੀਨ ਪਾਸਪੋਰਟ ਦੀ ਚਰਚਾ
ਇਸ ਮਹੀਨੇ ਦੀ ਸ਼ੁਰੂਆਤ 'ਚ ਜਾਪਾਨ 'ਚ ਸਿਹਤ ਅਧਿਕਾਰੀ ਫਰਵਰੀ ਦੇ ਆਖਿਰ 'ਚ ਦੇਸ਼ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਚੱਲਦੇ ਕਾਫੀ ਸਾਵਧਾਨ ਹੋ ਗਏ ਹਨ। ਜਾਪਾਨ ਦੇ ਸਿਹਤ ਮੰਤਰਾਲਾ ਮੁਤਬਾਕ ਵਾਇਰਸ ਦਾ ਇਹ ਘਾਤਕ ਮਿਊਟੇਸ਼ਨ ਫਿਲੀਪੀਂਸ ਤੋਂ ਟੋਕੀਓ ਦੇ ਨਰੀਤਾ ਏਅਰਪੋਰਟ ਪਹੁੰਚੇ ਇਕ ਯਾਤਰੀ 'ਚ ਮਿਲਿਆ ਸੀ। ਇਸ ਤੋਂ ਬਾਅਦ ਦੇਸ਼ 'ਚ ਨਵੇਂ ਵੈਰੀਐਂਟ ਨੂੰ ਲੈ ਕੇ ਸਰਕਾਰ ਨੇ ਸਾਵਧਾਨੀ ਵਰਤਨੀ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਵੈਕਸੀਨ ਪਾਸਪੋਰਟ?
ਇਹ ਇਕ ਦਸਤਾਵੇਜ਼ ਹੈ ਜੋ ਦਿਖਾਉਂਦਾ ਹੈ ਕਿ ਇਕ ਯਾਤਰੀ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਵੈਕਸੀਨ ਲਾਈ ਗਈ ਹੈ। ਇਸ ਤੋਂ ਇਲਾਵਾ ਉਸ ਦੀ ਹਾਲ ਹੀ 'ਚ ਕੋਰੋਨਾ ਨੂੰ ਲੈ ਕੇ ਹੋਈ ਟੈਸਟਿੰਗ 'ਚ ਰਿਪੋਰਟ ਨੈਗੇਟਿਵ ਆਈ ਹੈ। ਇਸ ਜਾਣਕਾਰੀ ਨੂੰ ਇਕ ਫੋਨ ਜਾਂ ਹੋਰ ਮੋਬਾਇਲ ਡਿਵਾਈਸ 'ਚ ਸਟੋਰ ਕੀਤਾ ਜਾਵੇਗਾ। ਯਾਤਰੀ ਇਸ ਜਾਣਕਾਰੀ ਨੂੰ ਏਅਰ ਲਾਈਨ ਕਰਮਚਾਰੀ ਅਤੇ ਸਰਹੱਦੀ ਅਧਿਕਾਰੀਆਂ ਨੂੰ ਦਿਖਾ ਸਕੇਗਾ ਅਤੇ ਦੇਸ਼ 'ਚ ਦਾਖਲ ਹੋ ਸਕੇਗਾ।

ਇਹ ਵੀ ਪੜ੍ਹੋ-ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਹਿੰਸਕ ਕਾਰਵਾਈ, 91 ਦੀ ਮੌਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News