ਪਾਕਿ ''ਚ 3 ਨਾਬਾਲਿਗ ਮੁੰਡਿਆਂ ਦੀ ਕੁਕਰਮ ਤੋਂ ਬਾਅਦ ਕੀਤੀ ਹੱਤਿਆ, ਪ੍ਰਦਰਸ਼ਨ ਸ਼ੁਰੂ

Wednesday, Sep 18, 2019 - 11:52 PM (IST)

ਪਾਕਿ ''ਚ 3 ਨਾਬਾਲਿਗ ਮੁੰਡਿਆਂ ਦੀ ਕੁਕਰਮ ਤੋਂ ਬਾਅਦ ਕੀਤੀ ਹੱਤਿਆ, ਪ੍ਰਦਰਸ਼ਨ ਸ਼ੁਰੂ

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ 'ਚ ਅਣਪਛਾਤੇ ਵਿਅਕਤੀਆਂ ਵੱਲੋਂ 3 ਨਾਬਾਲਿਗ ਮੁੰਡਿਆਂ ਨੂੰ ਕਥਿਤ ਤੌਰ 'ਤੇ ਅਗਵਾਹ ਕੀਤਾ ਗਿਆ ਅਤੇ ਕੁਕਰਮ ਕਰਨ ਤੋਂ ਬਾਅਦ ਉਨ੍ਹਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਖੇਤਰ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਪੁਲਸ ਨੂੰ ਲਾਹੌਰ ਤੋਂ ਕਰੀਬ 50 ਕਿਲੋਮੀਟਰ ਦੂਰ ਕਸੂਰ ਜ਼ਿਲੇ 'ਚ ਮੰਗਲਵਾਰ ਨੂੰ ਮੁੰਡਿਆਂ ਦੀਆਂ ਲਾਸ਼ਾਂ ਮਿਲੀਆਂ। ਘਟਨਾ ਨੂੰ ਲੈ ਕੇ ਨਿਵਾਸੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਚੁਨੀਆਂ 'ਚ ਰਸਤਾ ਬੰਦ ਕਰ ਦਿੱਤਾ ਅਤੇ ਟਾਇਰ ਅੱਗ ਲਾ ਫੂਕ ਦਿੱਤੇ।

ਨਿਵਾਸੀਆਂ ਨੇ ਚੁਨੀਆਂ ਪੁਲਸ ਥਾਣੇ ਨੂੰ ਘੇਰਾ ਪਾ ਪਥਰਾਅ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ਥਾਣੇ ਫੂੱਕਣ ਤੱਕ ਦਾ ਵੀ ਯਤਨ ਕੀਤਾ। ਪ੍ਰਦਰਸ਼ਨਕਾਰੀ ਉਦੋਂ ਉਥੋਂ ਰਵਾਨਾ ਹੋਏ ਜਦ ਪੁਲਸ ਦੇ ਇਕ ਉੱਚ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਕਰੀਬ 12 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਪੁਲਸ ਜਲਦ ਹੀ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ। ਨਾਬਾਲਿਗ ਮੁੰਡੇ ਪਿਛਲੇ ਮਹੀਨੇ ਤੋਂ ਲਾਪਤਾ ਸਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਨਾਬਾਲਿਗ ਮੁੰਡਿਆਂ ਦਾ ਕੁਕਰਮ ਤੋਂ ਹੱਤਿਆ ਕਰਨ ਪਿੱਛੇ ਇਕ ਗਿਰੋਹ ਦਾ ਹੱਥ ਹੈ।

ਪੰਜਾਬ ਪੁਲਸ ਦੇ ਅਧਿਕਾਰੀ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਆਖਿਆ ਕਿ ਘਟੋਂ-ਘੱਟ 12 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਡੀ. ਐੱਨ. ਏ. ਨਮੂਨਿਆਂ ਨੂੰ ਜਾਂਚ ਲਈ ਲਾਹੌਰ ਦੀ ਇਕ ਫੋਰੇਂਸਿਕ ਲੈੱਬ 'ਚ ਭੇਜਿਆ ਗਿਆ ਹੈ। ਉਨ੍ਹਾਂ ਆਖਿਆ ਕਿ ਮਾਮਲੇ ਦੀ ਜਾਂਚ ਲਈ ਉੱਚ ਪੁਲਸ ਅਧਿਕਾਰੀਆਂ ਦੀ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਯੌਨ ਉਤਪੀੜਣ ਦੀ ਪੁਸ਼ਟੀ ਮੈਡੀਕਲ ਰਿਪੋਰਟ ਤੋਂ ਬਾਅਦ ਹੋਵੇਗੀ ਅਤੇ ਕੁਕਰਮ ਤੋਂ ਬਾਅਦ ਹੱਤਿਆ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


author

Khushdeep Jassi

Content Editor

Related News