ਬ੍ਰਿਟੇਨ 'ਚ ਸਿੱਖਾਂ ਦੀ 10 ਸਾਲ ਦੀ ਮਿਹਨਤ ਨੂੰ ਪਿਆ ਬੂਰ, 'ਕੀਰਤਨ' ਨੂੰ ਮਿਲੀ ਮਾਨਤਾ

Friday, Sep 20, 2024 - 10:46 AM (IST)

ਲੰਡਨ, (ਭਾਸ਼ਾ)- ਬ੍ਰਿਟੇਨ ਵਿਚ ਪਹਿਲੀ ਵਾਰ 'ਕੀਰਤਨ' ਨੂੰ ਸੰਗੀਤ ਸਿੱਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ ਹੈ, ਭਾਵ ਵਿਦਿਆਰਥੀ ਸ਼ੁੱਕਰਵਾਰ ਤੋਂ ਰਸਮੀ ਤੌਰ 'ਤੇ 'ਸਿੱਖ ਪਵਿੱਤਰ ਸੰਗੀਤ' ਨਾਲ ਸਬੰਧਤ ਪਾਠਕ੍ਰਮ ਪੜ੍ਹ ਸਕਣਗੇ। ਬਰਮਿੰਘਮ ਵਿੱਚ ਸੰਗੀਤਕਾਰ ਅਤੇ ਸਿੱਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਕੀਰਤਨ ਨੂੰ ਪੱਛਮੀ ਸ਼ਾਸਤਰੀ ਸੰਗੀਤ ਦੇ ਬਰਾਬਰ ਸਥਾਨ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਿਤ ਕੀਤੇ ਹਨ ਕਿ ਇਸ ਰਵਾਇਤੀ ਸੰਗੀਤਕ ਰੂਪ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾਵੇ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਪਾਸਪੋਰਟ ਨਵਿਆਉਣ 'ਚ ਵੱਡੀਆਂ ਤਬਦੀਲੀਆਂ

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚ ਮੌਜੂਦ 'ਸ਼ਬਦਾਂ' ਨੂੰ ਗਾਉਣ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿੱਚ ਇਹ ਸ਼ਰਧਾ ਪ੍ਰਗਟ ਕਰਨ ਦਾ ਇੱਕ ਢੰਗ ਹੈ। ਲੰਡਨ ਸਥਿਤ ਮਿਊਜ਼ਿਕ ਟੀਚਰਜ਼ ਬੋਰਡ (ਐੱਮ. ਟੀ. ਬੀ.) ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ 'ਸਿੱਖ ਸੈਕਰਡ ਮਿਊਜ਼ਿਕ' ਪਾਠਕ੍ਰਮ ਉਪਲਬਧ ਕਰਾਏਗਾ। ਬ੍ਰਿਟੇਨ ਵਿਚ ਗੁਰਮਤ ਸੰਗੀਤ ਅਕਾਦਮੀ ਦੇ ਅਧਿਆਪਕ ਡਾਕਟਰ ਲਾਲੀ ਨੇ ਕਿਹਾ,"ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀ ਵਿਰਾਸਤ ਨੂੰ ਸੁਰੱਖਿਅਤ ਰੱਖੀਏ।" ਉਸ ਨੇ ਕਿਹਾ, "ਇਸ ਨੂੰ ਪਾਠਕ੍ਰਮ ਨੂੰ ਮਨਜ਼ੂਰੀ ਮਿਲਣ ਅਤੇ ਸ਼ੁਰੂ ਕਰਨ ਲਈ 10 ਸਾਲ ਲੱਗ ਗਏ ਹਨ।" ਮੈਨੂੰ ਮਾਣ ਹੈ ਕਿ ਇਹ ਮਿਹਨਤ ਹੁਣ ਰੰਗ ਲਿਆਈ ਹੈ।'' ਉਨ੍ਹਾਂ ਕਿਹਾ ਕਿ ਪੱਛਮੀ ਸਰੋਤਿਆਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਸਿੱਖ ਕੀਰਤਨ ਵਾਇਲਨ, ਪਿਆਨੋ ਜਾਂ ਕਿਸੇ ਹੋਰ ਪੱਛਮੀ ਸਮਕਾਲੀ ਸੰਗੀਤ ਸ਼ੈਲੀ ਤੋਂ ਘੱਟ ਨਹੀਂ ਹੈ।  ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਵਿੱਚ  ਪੰਜ ਭਾਰਤੀ ਸਾਜ਼ - ਦਿਲਰੁਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ  ਨੂੰ ਮਾਨਤਾ ਦਿੱਤੀ ਗਈ ਹੈ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News